ਇਸ ਸੂਬੇ ਦੇ ਲੋਕਾਂ ਨੇ ਬਦਲੀ ਆਪਣੇ ਪਿੰਡਾਂ ਦੀ ਨੁਹਾਰ, ਕਰਦੇ ਜੈਵਿਕ ਖੇਤੀ, ਕੋਈ ਬੀਮਾਰੀ ਨਹੀਂ ਆਉਂਦੀ ਨੇੜੇ

07/31/2023 2:49:13 PM

ਰਾਂਚੀ- ਜੈਵਿਕ ਖੇਤੀ ਦਾ ਰੁਝਾਨ ਅੱਜ-ਕੱਲ ਘੱਟ ਹੁੰਦਾ ਜਾ ਰਿਹਾ ਹੈ। ਕਿਸਾਨਾਂ ਵਲੋਂ ਖੇਤੀ ਲਈ ਰਸਾਇਣਕ ਖਾਦਾਂ ਨੂੰ ਤਵੱਜੋਂ ਦਿੱਤੀ ਜਾ ਰਹੀ ਹੈ। ਹਾਲਾਂਕਿ ਦੇਸ਼ 'ਚ ਕੁਝ ਥਾਵਾਂ ਅਜਿਹੀਆਂ ਵੀ ਹਨ, ਜਿੱਥੇ ਕਿਸਾਨ ਜੈਵਿਕ ਖੇਤੀ ਕਰ ਰਹੇ ਹਨ। ਝਾਰਖੰਡ ਦੇ ਬੋਕਾਰੋ ਦੇ ਕਸਮਾਰ ਅਤੇ ਜਰੀਹੀਡ ਦੇ 12 ਤੋਂ ਵੱਧ ਪਿੰਡਾਂ 'ਚ ਕਿਸਾਨ ਜੈਵਿਕ ਖੇਤੀ ਕਰ ਰਹੇ ਹਨ। ਇਨ੍ਹਾਂ ਪਿੰਡਾਂ 'ਚ 1200 ਏਕੜ ਤੋਂ ਵੱਧ ਜ਼ਮੀਨ 'ਤੇ ਕੋਈ ਫ਼ਸਲ ਅਜਿਹੀ ਨਹੀਂ ਹੈ, ਜਿੱਥੇ ਰਸਾਇਣਕ ਖਾਦ ਦਾ ਇਸਤੇਮਾਲ ਹੋ ਰਿਹਾ ਹੋਵੇ। ਇਸ ਦਾ ਨਤੀਜਾ ਇਹ ਹੋਇਆ ਕਿ ਪਿੰਡ ਦੀ ਜੈਵਿਕ ਵਿਭਿੰਨਤਾ ਵਿਚ ਸੁਧਾਰ ਹੋਇਆ ਅਤੇ ਸਿਹਤ ਵੀ ਬਿਹਤਰ ਹੋਈ।

ਪਿੰਡ ਦੀਆਂ ਔਰਤਾਂ ਮੁਤਾਬਕ ਇਨ੍ਹਾਂ ਪਿੰਡਾਂ ਵਿਚ ਕੋਈ ਵੀ ਗੰਭੀਰ ਬੀਮਾਰੀ ਨਹੀਂ ਹੈ। ਸੀਜ਼ੇਰੀਅਨ ਜਣੇਪੇ ਦੀ ਲੋੜ ਨਹੀਂ ਪੈਂਦੀ, ਬੱਚੇ ਬੀਮਾਰ ਨਹੀਂ ਪੈਂਦੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰਸਾਇਣਕ ਖੇਤੀ ਦੇ ਮੁਕਾਬਲੇ ਜੈਵਿਕ ਖੇਤੀ ਨਾ ਸਿਰਫ਼ ਟਿਕਾਊ ਹੈ ਸਗੋਂ ਕਿ ਇਸ ਨੇ ਸਾਨੂੰ ਖੇਤੀ ਦਾ ਅਜਿਹਾ ਮਾਡਲ ਦਿੱਤਾ ਹੈ, ਜਿਸ 'ਚ ਸਾਡੀ ਉਪਜ, ਮਿੱਟੀ ਅਤੇ ਵਾਤਾਵਰਣ 'ਚ ਸੁਧਾਰ ਹੋਇਆ ਹੈ। ਸ਼ੁਰੂਆਤ ਵਿਚ ਕਾਫੀ ਮਿਹਨਤ ਅਤੇ ਨਿਵੇਸ਼ ਕਰਨਾ ਪੈਂਦਾ ਹੈ ਪਰ ਇਸ ਦਾ ਨਤੀਜਾ 8 ਮਹੀਨਿਆਂ ਦੇ ਅੰਦਰ ਮਿਲਣਾ ਸ਼ੁਰੂ ਹੋ ਜਾਂਦਾ ਹੈ। 

ਚੰਗੀ ਫ਼ਸਲ ਲਈ ਰਸਾਇਣਕ ਖਾਦਾਂ ਦੀ ਵਰਤੋਂ ਜਿੱਥੇ ਹਰ ਸਾਲ ਵਧਾਉਣੀ ਪੈਂਦੀ ਹੈ, ਉੱਥੇ ਹੀ ਜੈਵਿਕ ਖਾਦਾਂ ਦੀ ਜ਼ਰੂਰਤ ਲਗਾਤਾਰ ਘਟਦੀ ਜਾਂਦੀ ਹੈ। ਔਰਤਾਂ ਨੇ ਦੱਸਿਆ ਕਿ ਜੇਕਰ ਸੋਚ ਬਦਲਾਂਗੇ ਤਾਂ ਇਸ ਨਾਲ ਸਾਨੂੰ ਹੀ ਫਾਇਦਾ ਹੋਵੇਗਾ। ਇਹ ਵੀ ਸੱਚ ਹੈ ਕਿ ਰਸਾਇਣਕ ਖਾਦਾਂ ਨਾਲ 10 ਫੀਸਦੀ ਉਤਪਾਦਨ ਵੱਧ ਹੁਦਾ ਹੈ ਪਰ 15 ਫੀਸਦੀ ਤੋਂ ਵੱਧ ਉਤਪਾਦ ਸੜਦੇ ਹਨ। ਫਿਰ ਸਿਹਤ ਵੀ ਖਰਾਬ ਹੁਦੀ ਹੈ। 


Tanu

Content Editor

Related News