ਜਲੂਸ ''ਤੇ ਕੀਤੇ ਗਏ ਪਥਰਾਅ ਦੀ ਘਟਨਾ ਕਾਰਨ ਜਹਾਜ਼ਪੁਰ ''ਚ ਬੰਦ ਦਾ ਐਲਾਨ
Tuesday, Oct 01, 2024 - 11:25 AM (IST)
ਭੀਲਵਾੜਾ : ਰਾਜਸਥਾਨ ਦੇ ਜਹਾਜ਼ਪੁਰ ਕਸਬੇ ਵਿੱਚ ਜਲਝੁਲਨੀ ਦੇ ਜਲੂਸ ਉੱਤੇ ਪਥਰਾਅ ਦੀ ਘਟਨਾ ਵਿੱਚ ਠੋਸ ਕਾਰਵਾਈ ਨਾ ਹੋਣ ਕਾਰਨ ਮੰਗਲਵਾਰ ਨੂੰ ਬਾਜ਼ਾਰ ਬੰਦ ਰਹੇ। ਜਹਾਜ਼ਪੁਰ 'ਚ ਜਲਝੂਲਨੀ ਇਕਾਦਸ਼ੀ ਦੀ ਰਾਮ ਰੇਵਾੜੀ ਦੌਰਾਨ ਧਾਰਮਿਕ ਸਥਾਨ 'ਤੇ ਪਥਰਾਅ ਦੇ ਮਾਮਲੇ 'ਚ 12 ਸੂਤਰੀ ਮੰਗਾਂ 'ਤੇ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਤੋਂ ਨਾਰਾਜ਼ ਹਿੰਦੂ ਭਾਈਚਾਰੇ ਨੇ ਜਹਾਜ਼ਪੁਰ ਸ਼ਹਿਰ ਬੰਦ ਰੱਖਣ ਦਾ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ - ਭਿਆਨਕ ਹਾਦਸੇ 4 ਦੋਸਤਾਂ ਦੀ ਇਕੱਠਿਆਂ ਮੌਤ, ਪਲਟੀਆਂ ਖਾਂਦੀ ਕਾਰ ਦੇ ਉੱਡੇ ਪਰਖੱਚੇ
ਦੱਸ ਦੇਈਏ ਕਿ ਇਸ ਦੌਰਾਨ ਸ਼ਹਿਰ ਵਿੱਚ ਚਾਹ-ਪਾਣੀ ਦੀਆਂ ਦੁਕਾਨਾਂ ਅਤੇ ਮੈਡੀਕਲ ਸਟੋਰ ਵੀ ਬੰਦ ਰਹੇ। ਬੰਦ ਦੇ ਮੱਦੇਨਜ਼ਰ ਕਸਬੇ ਵਿੱਚ ਵੱਡੀ ਗਿਣਤੀ ਵਿੱਚ ਪੁਲਸ ਤਾਇਨਾਤ ਕੀਤੀ ਗਈ ਸੀ, ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਸਥਿਤੀ ’ਤੇ ਨਜ਼ਰ ਰੱਖੀ ਹੋਈ ਸੀ। ਕਸਬੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਪੁਲਸ ਨੇ ਬੀਤੀ ਰਾਤ ਫਲੈਗ ਮਾਰਚ ਵੀ ਕੀਤਾ।
ਇਹ ਵੀ ਪੜ੍ਹੋ - ਇਸ ਪਿੰਡ 'ਚ ਮੁੰਡੇ ਕਰਦੇ ਨੇ 2 ਵਿਆਹ, ਭੈਣਾਂ ਵਾਂਗ ਰਹਿੰਦੀਆਂ ਸੌਂਕਣਾਂ, ਹੈਰਾਨ ਕਰ ਦੇਵੇਗੀ ਪੂਰੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8