ਇੰਦੌਰ: ਏਅਰ ਹੋਸਟਸ ਨੇ ਯਾਤਰੀ ''ਤੇ ਲਗਾਇਆ ਛੇੜਛਾੜ ਦਾ ਆਰੋਪ, ਯਾਤਰੀਆਂ ਨੇ ਕੀਤਾ ਹੰਗਾਮਾ

Wednesday, Jul 04, 2018 - 10:57 AM (IST)

ਇੰਦੌਰ: ਏਅਰ ਹੋਸਟਸ ਨੇ ਯਾਤਰੀ ''ਤੇ ਲਗਾਇਆ ਛੇੜਛਾੜ ਦਾ ਆਰੋਪ, ਯਾਤਰੀਆਂ ਨੇ ਕੀਤਾ ਹੰਗਾਮਾ

ਇੰਦੌਰ— ਦਿੱਲੀ ਤੋਂ ਇੰਦੌਰ ਲਈ ਉਡਾਣ ਭਰਨ ਤੋਂ ਪਹਿਲੇ ਹੀ ਦਿੱਲੀ ਦੇ ਆਈ.ਜੀ.ਆਈ ਏਅਰਪੋਰਟ 'ਤੇ ਖੜ੍ਹੇ ਜੈੱਟ ਏਅਰਵੇਜ਼ ਦੇ ਜਹਾਜ਼ 'ਚ ਇਕ ਯਾਤਰੀ ਅਤੇ ਏਅਰ ਹੋਸਟਸ ਵਿਚਕਾਰ ਝਗੜਾ ਹੋ ਗਿਆ। ਏਅਰ ਹੋਸਟਸ ਨੇ ਯਾਤਰੀ 'ਤੇ ਛੇੜਛਾੜ ਦਾ ਦੋਸ਼ ਲਗਾ ਦਿੱਤਾ। ਜਿਸ ਕਾਰਨ ਫਲਾਇਟ ਅੱਧਾ ਘੰਟਾ ਦੇਰੀ ਨਾਲ ਰਵਾਨਾ ਹੋਈ। ਜਹਾਜ਼ ਜਦੋਂ ਇੰਦੌਰ ਪੁੱਜਾ ਤਾਂ ਸਟਾਫ ਨੇ ਸੀ.ਆਈ.ਐਸ.ਐਫ ਨੂੰ ਸ਼ਿਕਾਇਤ ਕਰ ਦਿੱਤੀ। ਇਸ 'ਤੇ ਯਾਤਰੀ ਨੂੰ ਪੁੱਛਗਿਛ ਲਈ ਹਿਰਾਸਤ 'ਚ ਲਿਆ ਗਿਆ। ਫਲਾਇਟ 'ਚ ਮੌਜੂਦ ਹੋਰ ਯਾਤਰੀ ਇਸ ਗੱਲ 'ਤੇ ਭੜਕ ਗਏ ਅਤੇ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਯਾਤਰੀਆਂ ਨੇ ਸਾਥੀ ਯਾਤਰੀ ਦੇ ਸਮਰਥਨ 'ਚ ਹਵਾਈ ਅੱਡਾ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਦੇ ਹੋਏ ਸਟਾਫ 'ਤੇ ਕਾਰਵਾਈ ਦੀ ਮੰਗ ਕੀਤੀ। 
ਏਅਰਪੋਰਟ ਪ੍ਰਬੰਧਨ ਮੁਤਾਬਕ ਮੰਗਲਵਾਰ ਰਾਤੀ ਜੈੱਟ ਏਅਰਵੇਜ਼ ਦੀ ਫਲਾਇਟ ਦਿੱਲੀ ਤੋਂ ਇੰਦੌਰ ਆਉਣ ਲਈ ਦਿੱਲੀ ਏਅਰਪੋਰਟ 'ਤੇ ਖੜ੍ਹੀ ਸੀ। ਇਸ ਦੌਰਾਨ ਜਹਾਜ਼ ਦਾ ਏ.ਸੀ ਬੰਦ ਹੋ ਗਿਆ। ਜਹਾਜ਼ 'ਚ ਬੈਠੇ ਯਾਤਰੀ ਸੁਰੇਂਦਰ ਸਿੰਘ ਉਲਟੀ ਆਉਣ ਦੀ ਸ਼ਿਕਾਇਤ ਕਰਦੇ ਹੋਏ ਬਾਥਰੂਮ ਵੱਲ ਜਾਣ ਲੱਗੇ। ਇਸ 'ਤੇ ਏਅਰ ਹੋਸਟਸ ਨੇ ਇਤਰਾਜ਼ ਕਰਦੇ ਹੋਏ ਟੇਕਆਫ ਤੱਕ ਸੀਟ 'ਤੇ ਬੈਠੇ ਰਹਿਣ ਲਈ ਕਿਹਾ ਪਰ ਸੁਰੇਂਦਰ ਬਾਥਰੂਮ ਚਲੇ ਗਏ। ਜਦੋਂ ਉਹ ਵਾਪਸ ਆਏ ਤਾਂ ਏਅਰ ਹੋਸਟਸ ਨੇ ਦੋਸ਼ ਲਗਾਇਆ ਕਿ ਯਾਤਰੀ ਉਸ ਨੂੰ ਟੱਕਰ ਮਾਰਦੇ ਗਿਆ ਹੈ। 
ਏਅਰ ਹੋਸਟਸ ਦੇ ਦੋਸ਼ ਨੂੰ ਸਹਿ ਯਾਤਰੀਆਂ ਨੇ ਗਲਤ ਦੱਸਦੇ ਹੋਏ ਸੁਰੇਂਦਰ ਦਾ ਸਮਰਥਨ ਕੀਤਾ। ਝਗੜੇ ਵਿਚਕਾਰ ਜਹਾਜ਼ ਦਿੱਲੀ ਤੋਂ ਇੰਦੌਰ ਲਈ ਰਵਾਨਾ ਹੋ ਗਿਆ। ਰਾਤੀ ਸਾਢੇ 12.30 ਵਜੇ ਜਹਾਜ਼ ਇੰਦੌਰ ਏਅਰਪੋਰਟ ਪੁੱਜਾ ਤਾਂ ਜਹਾਜ਼ 'ਚ ਮੌਜੂਦ ਸਟਾਫ ਨੇ ਸੀ.ਆਈ.ਐਸ.ਐਫ ਨੂੰ ਸ਼ਿਕਾਇਤ ਕੀਤੀ। ਇਸ ਵਿਚਕਾਰ ਫਲਾਇਟ ਦੀ ਘਟਨਾ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿੱਥੇ 'ਤੇ ਜਹਾਜ਼ ਸਟਾਫ ਯਾਤਰੀਆਂ ਨੂੰ ਸ਼ਾਂਤ ਰਹਿਣ ਲਈ ਕਹਿ ਰਹੇ ਹਨ। ਪਰ ਅਜੇ ਤੱਕ ਇਸ ਮਾਮਲੇ 'ਤੇ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਹੈ। 


Related News