JEE ਮੇਨ ਦੇ ਨਤੀਜੇ ਜਾਰੀ, 24 ਉਮੀਦਵਾਰਾਂ ਨੇ ਪੂਰੇ 100 ਅੰਕ ਕੀਤੇ ਹਾਸਲ

Saturday, Apr 19, 2025 - 10:40 AM (IST)

JEE ਮੇਨ ਦੇ ਨਤੀਜੇ ਜਾਰੀ, 24 ਉਮੀਦਵਾਰਾਂ ਨੇ ਪੂਰੇ 100 ਅੰਕ ਕੀਤੇ ਹਾਸਲ

ਨਵੀਂ ਦਿੱਲੀ- ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਵੱਲੋਂ ਸ਼ਨੀਵਾਰ ਨੂੰ ਐਲਾਨੇ ਗਏ ਸੰਯੁਕਤ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ (ਜੇਈਈ ਮੇਨ) ਦੇ ਨਤੀਜਿਆਂ 'ਚ 24 ਉਮੀਦਵਾਰਾਂ ਨੇ ਪੂਰੇ 100 ਅੰਕ ਪ੍ਰਾਪਤ ਕੀਤੇ। ਰਾਜਸਥਾਨ 'ਚ ਸਭ ਤੋਂ ਵੱਧ ਵਿਦਿਆਰਥੀ ਸਨ ਜਿਨ੍ਹਾਂ ਨੇ ਪੂਰੇ 100 ਅੰਕ ਪ੍ਰਾਪਤ ਕੀਤੇ। ਇਨ੍ਹਾਂ 'ਚ 2 ਵਿਦਿਆਰਥਣਾਂ ਵੀ ਸ਼ਾਮਲ ਹੈ। ਪੰਜਾਬ 'ਚ ਪਿਯੂਸਾ ਦਾਸ ਟੌਪਰ ਰਹੀ। ਉਸ ਨੇ ਆਲ ਇੰਡੀਆ 'ਚ 34ਵਾਂ ਰੈਂਕ ਹਾਸਲ ਕੀਤਾ। ਉੱਥੇ ਹੀ ਚੰਡੀਗੜ੍ਹ 'ਚ ਅਰਣਵ ਜਿੰਦਲ ਅਤੇ ਹਰਿਆਣਾ 'ਚ ਅਮੋਘ ਬੰਸਲ ਟੌਪਰ ਰਹੇ। ਜਾਅਲੀ ਦਸਤਾਵੇਜ਼ਾਂ ਸਮੇਤ ਗਲਤ ਢੰਗਾਂ ਦੀ ਵਰਤੋਂ ਕਰਨ ਵਾਲੇ 110 ਉਮੀਦਵਾਰਾਂ ਦੇ ਨਤੀਜੇ ਰੋਕ ਦਿੱਤੇ ਗਏ ਹਨ। ਇਸ ਮਹੱਤਵਪੂਰਨ ਪ੍ਰੀਖਿਆ ਦੇ ਦੂਜੇ ਸੈਸ਼ਨ 'ਚ 9.92 ਲੱਖ ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੇ ਅਧਿਕਾਰੀਆਂ ਦੇ ਅਨੁਸਾਰ, ਐੱਨਟੀਏ 'ਸਕੋਰ' ਅੰਕਾਂ ਦੀ ਫੀਸਦੀ ਦੇ ਸਮਾਨ ਨਹੀਂ ਹੈ ਬਲਕਿ ਇਕ ਆਮ 'ਸਕੋਰ' ਹੈ।

ਉਨ੍ਹਾਂ ਦੱਸਿਆ ਕਿ ਐੱਨਟੀਏ 'ਸਕੋਰ' ਬਹੁ-ਸੈਸ਼ਨ ਪ੍ਰੀਖਿਆ 'ਚ ਆਮ 'ਸਕੋਰ' ਹੁੰਦਾ ਹੈ ਅਤੇ ਇਕ ਸੈਸ਼ਨ 'ਚ ਪ੍ਰੀਖਿਆ ਲਈ ਹਾਜ਼ਰਰ ਹੋਣ ਵਾਲੇ ਸਾਰੇ ਉਮੀਦਵਾਰਾਂ ਦੇ ਅਨੁਸਾਰੀ ਪ੍ਰਦਰਸ਼ਨ 'ਤੇ ਆਧਾਰਤ ਹੁੰਦਾ ਹੈ। ਅਧਿਕਾਰੀਆਂ ਅਨੁਸਾਰ, ਹਰੇਕ ਉਮੀਦਵਾਰ ਲਈ ਪ੍ਰਾਪਤ 'ਸਕੋਰ' ਨੂੰ 100 ਤੋਂ 0 ਤੱਕ ਦੇ ਪੈਮਾਨੇ 'ਤੇ ਬਦਲਿਆ ਜਾਂਦਾ ਹੈ। ਜੇਈਈ (ਮੇਨ) ਪੇਪਰ-ਇਕ ਅਤੇ ਪੇਪਰ-2 ਦੇ ਨਤੀਜਿਆਂ ਦੇ ਆਧਾਰ 'ਤੇ, ਜੇਈਈ (ਐਡਵਾਂਸਡ) ਪ੍ਰੀਖਿਆ ਲਈ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਜਾਂਦਾ ਹੈ। ਸਫ਼ਲ ਉਮੀਦਵਾਰਾਂ ਨੂੰ 23 ਭਾਰਤੀ ਤਕਨਾਲੋਜੀ ਸੰਸਥਾਵਾਂ (ਆਈਆਈਟੀ) 'ਚ ਦਾਖ਼ਲਾ ਮਿਲਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News