JEE-Main ਨਤੀਜੇ: 20 ਉਮੀਦਵਾਰਾਂ ਨੇ ਹਾਸਲ ਕੀਤੇ ''ਪਰਫੈਕਟ 100'' ਅੰਕ
Wednesday, Feb 08, 2023 - 10:52 AM (IST)
ਨਵੀਂ ਦਿੱਲੀ (ਭਾਸ਼ਾ)- ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਵੱਲੋਂ ਐਲਾਨੇ ਗਏ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਜੇ.ਈ.ਈ.-ਮੇਨਜ਼ ਦੇ ਜਨਵਰੀ ਐਡੀਸ਼ਨ ਦੇ ਨਤੀਜਿਆਂ ਵਿਚ 20 ਉਮੀਦਵਾਰਾਂ ਨੇ ‘ਪਰਫੈਕਟ 100’ ਅੰਕ ਹਾਸਲ ਕੀਤੇ ਹਨ। 100 ਐਨ. ਟੀ. ਏ. ਅੰਕ ਹਾਸਲ ਕਰਨ ਵਾਲੇ ਸਾਰੇ ਉਮੀਦਵਾਰ ਮੁੰਡੇ ਹਨ।
ਇਹ ਵੀ ਪੜ੍ਹੋ- 6 ਸਾਲਾ ਬੱਚੇ ਦਾ ਅਗਵਾ ਮਗਰੋਂ ਕਤਲ; ਮੰਗੀ ਸੀ 4 ਕਰੋੜ ਦੀ ਫਿਰੌਤੀ, ਕੁਝ ਹੀ ਘੰਟੇ ਬਾਅਦ ਮਿਲੀ ਮਾਸੂਮ ਦੀ ਲਾਸ਼
ਇਨ੍ਹਾਂ 'ਚੋਂ ਜਨਰਲ ਵਰਗ 'ਚੋਂ 14, ਹੋਰ ਪੱਛੜੀਆਂ ਸ਼੍ਰੇਣੀਆਂ 'ਚੋਂ 4 ਅਤੇ ਜਨਰਲ-ਈ.ਡਬਲਿਊ.ਐਸ. ਅਤੇ ਅਨੁਸੂਚਿਤ ਜਾਤੀ ਸ਼੍ਰੇਣੀ 'ਚੋਂ ਇਕ-ਇਕ ਹਨ। ਮੁਹੰਮਦ ਸਾਹਿਲ ਅਖਤਰ ਜਹਾਂ 99.98 ਐਨ. ਟੀ. ਏ. ਸਕੋਰ ਨਾਲ ਪੀ. ਡਬਲਿਊ. ਡੀ ਵਰਗ ’ਚ ਟਾਪਰ ਹੈ ਜਦਕਿ ਐੱਸ. ਸੀ. ਵਰਗ ਵਿਚ ਦੇਸ਼ਕ ਪ੍ਰਤਾਪ ਸਿੰਘ 100 ਐਨ. ਟੀ. ਏ. ਸਕੋਰ ਅਤੇ ਐੱਸ. ਟੀ. ਸ਼੍ਰੇਣੀ 'ਚ ਧੀਰਾਵਥ ਤਨੁਜ 99.99 ਐਨ. ਟੀ. ਏ. ਸਕੋਰ ਨਾਲ ਸਿਖਰ ’ਤੇ ਹਨ।
ਇਹ ਵੀ ਪੜ੍ਹੋ- 65 ਸਾਲਾ ਸ਼ਖ਼ਸ ਨੇ 23 ਸਾਲਾ ਕੁੜੀ ਨਾਲ ਕਰਵਾਇਆ ਵਿਆਹ, 6 ਧੀਆਂ ਦਾ ਪਿਓ ਹੈ ਲਾੜਾ
ਪ੍ਰੀਖਿਆ ਵਿਚ 100 ਐੱਨ. ਟੀ. ਏ. ਅੰਕ ਹਾਸਲ ਕਰਨ ਵਾਲੇ ਹੋਰ ਉਮੀਦਵਾਰਾਂ ਵਿਚ ਅਭਿਨੀਤ ਮਜੇਤੀ, ਅਮੋਘ ਜਾਲਾਨ, ਅਪੂਰਵ ਸਮੋਤਾ, ਆਸ਼ਿਕ ਸਟੈਨੀ, ਬਿੱਕੀਨਾ ਅਭਿਨਵ ਚੌਧਰੀ, ਦੇਸ਼ਕ ਪ੍ਰਤਾਪ ਸਿੰਘ, ਧਰੁਵ ਸੰਜੇ ਜੈਨ, ਗਿਆਨੇਸ਼ ਹੇਮੇਂਦਰ ਸ਼ਿੰਦੇ, ਦੁਗਨੀਨੀ ਵੈਂਕਟ ਯੁਗੇਸ਼, ਗੁਲਸ਼ਨ ਕੁਮਾਰ, ਗੁਥੀਕੋਂਡਾ ਅਭਿਰਾਮ, ਕਸ਼ਿਵਰਮ, ਮਯੰਕ , ਵਿਸ਼ਵਜੀਤ, ਨਿਪੁੰਨ ਗੋਇਲ, ਰਿਸ਼ੀ ਕਾਲੜਾ, ਸੋਹਮ ਦਾਸ, ਸੁਥਾਰ ਹਰਸ਼ੁਲ, ਸੰਜੇ ਭਾਈ ਅਤੇ ਵਵੀਲਾ ਚਿਦਵਿਲਾਸ ਰੈੱਡੀ ਹਨ।
ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣ ਵਾਲੀ ਪਰਿਵਾਰ ਦੀ ਤੀਜੀ ਪੀੜ੍ਹੀ ਹੋਵੇਗੀ 'ਇਨਾਇਤ', ਸ਼ਹੀਦ ਪਿਤਾ ਦੀ ਵਿਰਾਸਤ ਨੂੰ ਤੋਰੇਗੀ ਅੱਗੇ
ਐਨ. ਟੀ. ਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 50 ਉਮੀਦਵਾਰਾਂ ਦੇ ਐੱਨ. ਟੀ. ਏ. ਸਕੋਰ ਰੋਕ ਲਏ ਗਏ ਹਨ ਕਿਉਂਕਿ ਉਹ ਜਾਂਚ ਅਧੀਨ ਹਨ। ਇਨ੍ਹਾਂ ਉਮੀਦਵਾਰਾਂ ਦੇ ਕੇਸ ਵੱਖਰੀ ਕਮੇਟੀ ਅੱਗੇ ਰੱਖੇ ਜਾ ਰਹੇ ਹਨ। ਕਮੇਟੀ ਵੱਲੋਂ ਆਪਣੀ ਰਿਪੋਰਟ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਉਨ੍ਹਾਂ ਦੇ ਐਨ. ਟੀ. ਏ. ਸਕੋਰ ਐਲਾਨੇ ਜਾਣਗੇ।