JEE ਐਡਵਾਂਸਡ 2020 ਦੇ ਨਤੀਜਿਆਂ ਦਾ ਐਲਾਨ, ਚਿਰਾਗ ਫਲੋਰ ਨੇ ਕੀਤਾ ਟੌਪ

10/05/2020 12:33:41 PM

ਨਵੀਂ ਦਿੱਲੀ— ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ. ਈ. ਈ.) ਐਡਵਾਂਸਡ 2020 ਦੇ ਨਤੀਜਿਆਂ ਦਾ ਸੋਮਵਾਰ ਯਾਨੀ ਕਿ ਅੱਜ ਐਲਾਨ ਕਰ ਦਿੱਤਾ ਗਿਆ ਹੈ। ਇਸ 'ਚ ਆਈ. ਆਈ. ਟੀ. ਬਾਂਬੇ ਜ਼ੋਨ ਦੇ ਚਿਰਾਗ ਫਲੋਰ ਨੇ ਟੌਪ ਕੀਤਾ ਹੈ। ਚਿਰਾਗ ਨੂੰ ਕੁੱਲ 396 ਅੰਕਾਂ 'ਚੋਂ 352 ਅੰਕ ਮਿਲੇ ਹਨ। ਜਦਕਿ ਕੁੜੀਆਂ ਦੀ ਸ਼੍ਰੇਣੀ 'ਚੋਂ ਆਈ. ਆਈ. ਟੀ. ਰੁੜਕੀ ਦੀ ਕਨਿਸ਼ਕਾ ਮਿੱਤਲ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਕਨਿਸ਼ਕਾ ਨੂੰ 396 'ਚੋਂ 315 ਅੰਕ ਮਿਲੇ ਹਨ। ਹਾਲਾਂਕਿ ਕਨਿਸ਼ਕਾ ਦੀ ਆਲ ਇੰਡੀਆ ਰੈਂਕ ਵਿਚ 17ਵਾਂ ਸਥਾਨ ਹੈ। 

PunjabKesari

ਇਹ ਨਤੀਜੇ ਭਾਰਤੀ ਤਕਨਾਲੋਜੀ ਸੰਸਥਾ ਦਿੱਲੀ ਵਲੋਂ ਜਾਰੀ ਕੀਤੇ ਗਏ ਹਨ। ਉਨ੍ਹਾਂ ਮੁਤਾਬਕ 1,50,838 ਵਿਦਿਆਰਥੀਆਂ ਨੇ ਜੇ. ਈ. ਏ. ਐਡਵਾਂਸਡ ਦੇ ਇਮਤਿਹਾਨ ਵਿਚ ਸ਼ਾਮਲ ਹੋਏ, ਜਿਨ੍ਹਾਂ 'ਚੋਂ 43,204 ਵਿਦਿਆਰਥੀਆਂ ਨੇ ਸਫ਼ਲਤਾ ਹਾਸਲ ਕੀਤੀ ਹੈ। ਇਸ 'ਚੋਂ 6,707 ਕੁੜੀਆਂ ਨੇ ਸਫ਼ਲਤਾ ਹਾਸਲ ਕੀਤੀ। ਜੇ. ਈ. ਏ. ਐਡਵਾਂਸਡ ਦੀ ਅਧਿਕਾਰਤ ਵੈੱਬਸਾਈਟ http://jeeadv.ac.in 'ਤੇ ਨਤੀਜੇ ਚੈਕ ਕੀਤੇ ਜਾ ਸਕਦੇ ਹਨ। ਜੋ ਵਿਦਿਆਰਥੀ ਇਮਤਿਹਾਨ ਵਿਚ ਸ਼ਾਮਲ ਹੋਏ ਸਨ, ਉਹ ਜੇ. ਈ. ਏ. ਐਡਵਾਂਸਡ  ਦੀ ਵੈੱਬਸਾਈਟ 'ਤੇ ਆਪਣਾ ਨਤੀਜਾ ਚੈਕ ਕਰ ਸਕਦੇ ਹਨ। ਤੁਹਾਨੂੰ ਸਿਰਫ ਆਪਣੀ ਜੇ. ਈ. ਏ. ਐਡਵਾਂਸਡ ਰੋਲ ਨੰਬਰ, ਜਨਮ ਤਾਰੀਖ਼ ਅਤੇ ਮੋਬਾਇਲ ਨੰਬਰ ਭਰਨਾ ਹੋਵੇਗਾ।


Tanu

Content Editor

Related News