ਮੋਦੀ ਦੀ ਰਾਹ ਤੇ ਬਿਹਾਰ ਦੇ CM, ਨਾਅਰਾ ਦਿੱਤਾ- ‘ਹਾਂ, ਮੈਂ ਨਿਤੀਸ਼ ਕੁਮਾਰ ਹਾਂ’

Sunday, Jul 19, 2020 - 09:08 PM (IST)

ਮੋਦੀ ਦੀ ਰਾਹ ਤੇ ਬਿਹਾਰ ਦੇ CM, ਨਾਅਰਾ ਦਿੱਤਾ- ‘ਹਾਂ, ਮੈਂ ਨਿਤੀਸ਼ ਕੁਮਾਰ ਹਾਂ’

ਪਟਨਾ :  ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਾਲ ਪਹਿਲਾਂ ਨਾਅਰਾ ਦਿੱਤਾ ਸੀ ਕਿ ਉਹ ਭਾਰਤ ਦੇ ਚੌਂਕੀਦਾਰ ਹਨ। ਇਸ ਨਾਅਰੇ ਦਾ ਭਾਜਪਾ ਸਮਰਥਕਾਂ ਨੇ ਖੂਬ ਪ੍ਰਚਾਰ ਕੀਤਾ ਸੀ। ਆਪਣੇ ਨਾਮ ਦੇ ਅੱਗੇ ਚੌਂਕੀਦਾਰ ਜੋੜਿਆ, ਸੋਸ਼ਲ ਮੀਡੀਆ 'ਚ ‘ਮੈਂ ਵੀ ਚੌਂਕੀਦਾਰ’ ਟ੍ਰੇਂਡ ਕਰਨ ਲਗਾ। ਠੀਕ ਉਸੇ ਤਰਜ 'ਤੇ ਜੇ.ਡੀ.ਯੂ. ਨੇ ਵੀ ਚੁਣਾਵੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਾਅਰਾ ਦਿੱਤਾ ਹੈ- ‘ਹਾਂ ਮੈਂ ਨਿਤੀਸ਼ ਕੁਮਾਰ ਹਾਂ’। ਜੇ.ਡੀ.ਯੂ. ਨੇ ਸ਼ੁਰੂਆਤੀ ਦੌਰ 'ਚ ਪੋਸਟਰ ਬਣਾਇਆ ਹੈ। ਚੋਣ ਦੌਰਾਨ ਇਸ ਦਾ ਪੂਰੇ ਬਿਹਾਰ 'ਚ ਪ੍ਰਚਾਰ ਕੀਤਾ ਜਾਵੇਗਾ। ਇਸ ਦੇ ਪਿੱਛੇ ਟੀਚਾ ਹੈ ਹਰ ਉਹ ਵਿਅਕਤੀ ਆਪਣੇ ਆਪ ਨੂੰ ਨਿਤੀਸ਼ ਕੁਮਾਰ ਕਹਿ ਸਕਦਾ ਹੈ ਜੋ ਈਮਾਨਦਾਰ ਅਤੇ ਵਿਕਾਸ ਪਸੰਦ ਹੈ।

ਇਹ ਹੈ ਪੂਰਾ ਪੋਸਟਰ

ਪੋਸਟਰ 'ਤੇ ਲਿਖਿਆ ਹੈ ‘ਵਿਕਾਸ ਦੇ ਰਾਹ 'ਤੇ ਚੱਲ ਪਿਆ ਬਿਹਾਰ। ਮੈਂ ਉਸਦੀ ਹੀ ਲਾਈਨ ਹਾਂ। ਬਿਹਾਰ ਦੇ ਵਿਕਾਸ 'ਚ ਮੈਂ ਛੋਟਾ- ਜਿਹਾ ਭਾਗੀਦਾਰ ਹਾਂ। ਹਾਂ ਮੈਂ ਨਿਤੀਸ਼ ਕੁਮਾਰ ਹਾਂ’। ਇਸ ਪੋਸਟਰ 'ਚ ਨਿਤੀਸ਼ ਕੁਮਾਰ ਦੀ ਤਸਵੀਰ ਦੇ ਨਾਲ ਬਿਹਾਰ ਦੀ ਵੀ ਤਸਵੀਰ ਦਿੱਤੀ ਗਈ ਹੈ। ਨਾਲ ਹੀ ਇਸ ਪੋਸਟਰ 'ਚ ਤੀਰ ਦਾ ਵੱਡਾ ਨਿਸ਼ਾਨ ਵੀ ਦਿੱਤਾ ਗਿਆ ਹੈ।


author

Inder Prajapati

Content Editor

Related News