ਜਾਟ ਅੰਦੋਲਨ: ਆਤਮਸਮਰਪਣ ਤੋਂ ਬਾਅਦ ਕੀ ਬੋਲੇ ਪ੍ਰੋ. ਵਰਿੰਦਰ ਸਿੰਘ

Thursday, Mar 17, 2016 - 04:55 PM (IST)

ਜਾਟ ਅੰਦੋਲਨ: ਆਤਮਸਮਰਪਣ ਤੋਂ ਬਾਅਦ ਕੀ ਬੋਲੇ ਪ੍ਰੋ. ਵਰਿੰਦਰ ਸਿੰਘ

ਰੋਹਤਕ— ਹਰਿਆਣਾ ਦੇ ਸਾਬਕਾ ਸੀ. ਐੱਮ. ਭੁਪਿੰਦਰ ਸਿੰਘ ਹੁੱਡਾ ਦੇ ਸਿਆਸੀ ਸਲਾਹਕਾਰ ਰਹੇ ਪ੍ਰੋਫੈਸਰ ਵਰਿੰਦਰ ਸਿੰਘ ਨੇ ਵੀਰਵਾਰ ਨੂੰ  ਆਤਮਸਮਰਪਣ ਕਰ ਦਿੱਤਾ ਹੈ। ਆਤਮਸਮਰਪਣ ਕਰਨ ਤੋਂ ਬਾਅਦ ਵਰਿੰਦਰ ਨੇ ਕਿਹਾ ਕਿ ਜਾਂਚ ''ਚ ਸਾਰਾ ਸੱਚ ਸਾਹਮਣੇ ਆ ਜਾਵੇਗਾ। ਮੈਨੂੰ ਕਾਨੂੰਨ ''ਤੇ ਪੂਰਾ ਯਕੀਨ ਹੈ ਅਤੇ ਮੈਂ ਜਾਂਚ ਵਿਚ ਪੂਰਾ ਸਹਿਯੋਗ ਕਰਾਂਗਾ। 
ਜ਼ਿਕਰਯੋਗ ਹੈ ਕਿ ਜਾਟ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਛਿੜੇ ਅੰਦੋਲਨ ਦਰਮਿਆਨ ਭੁਪਿੰਦਰ ਸਿੰਘ ਹੁੱਡਾ ਦੇ ਸਿਆਸੀ ਸਲਾਹਕਾਰ ਪ੍ਰੋ. ਵਰਿੰਦਰ ਸਿੰਘ ਅਤੇ ਖਾਪ ਦੇ ਬੁਲਾਰੇ ਮਾਨ ਸਿੰਘ ਦਰਮਿਆਨ ਹੋਈ ਗੱਲਬਾਤ ਦਾ ਇਕ ਆਡੀਓ ਵਾਇਰਲ ਹੋਇਆ ਸੀ। ਇਹ ਗੱਲਬਾਤ ਇਕ ਨਿਜੀ ਚੈਨਲ ''ਤੇ ਪ੍ਰਸਾਰਿਤ ਹੋਈ ਸੀ। ਇਸ ਆਡੀਓ ਵਿਚ ਵਰਿੰਦਰ ਸਿੰਘ ਦੰਗੇ ਭੜਕਾਉਣ ਦੀ ਗੱਲ ਕਹਿ ਰਹੇ ਸਨ। ਜਿਸ ਤੋਂ ਬਾਅਦ ਵਰਿੰਦਰ ਸਿੰਘ ਵਿਰੁੱਧ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ।


author

Tanu

News Editor

Related News