ਪਰਉਪਕਾਰੀ ਜੈਸਮੀਨ ਸੰਧੂ ਨੇ ਗ੍ਰੀਨ ਕਵਰ ਵਧਾਉਣ ਲਈ ਕੀਤਾ 50 ਹਜ਼ਾਰ ਰੁਪਏ ਦਾ ਦਾਨ
Wednesday, Jul 27, 2022 - 12:58 AM (IST)
ਕਪੂਰਥਲਾ/ਨੈਸ਼ਨਲ ਡੈਸਕ-ਸੂਬੇ 'ਚ ਘਟਦੀ ਹਰਿਆਲੀ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਪੂਰਥਲਾ ਦੀ ਪਰਉਪਕਾਰੀ ਜੈਸਮੀਨ ਸੰਧੂ ਸੰਧਾਵਾਲੀਆ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਲਵਜੀਤ ਸਿੰਘ ਬਾਜਵਾ ਰਾਹੀਂ ਆਪਣੇ ਪਿਤਾ ਸਵਰਗੀ ਰੁਬਿੰਦਰ ਸਿੰਘ ਸੰਧੂ ਦੀ ਯਾਦ 'ਚ ਹਰਿਆਲੀ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ 50,000 ਰੁਪਏ ਦਾ ਦਾਨ ਦਿੱਤਾ ਹੈ। ਸੈਸ਼ਨ ਜੱਜ ਬੈਠਕ ਹਾਲ 'ਚ ਆਯੋਜਿਤ ਇਕ ਸਮਾਹੋਰ 'ਚ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜੈਸਮੀਨ ਸਿੰਧ ਦੇ ਮਿਸਾਲੀ ਜਜ਼ਬੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਵਾਤਾਵਰਣ ਨੂੰ ਬਚਾਉਣ ਲਈ ਇਕ ਲੰਬਾ ਰਸਤਾ ਤੈਅ ਕਰੇਗਾ। ਉਨ੍ਹਾਂ ਨੇ ਜੈਸਮੀਨ ਸੰਧੂ ਨੂੰ ਨੇਕ ਕੰਮ 'ਚ ਯੋਗਦਾਨ ਦੇਣ ਨੂੰ ਪ੍ਰੇਰਿਤ ਕਰਨ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਲਵਜੀਤ ਸਿੰਘ ਬਾਵਜਾ ਦਾ ਵੀ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਪਰੋਪਕਾਰੀ ਵਿਅਕਤੀ ਵੱਲੋਂ ਦਾਨ ਕੀਤੇ ਗਏ ਪੈਸਿਆਂ ਦੀ ਵਰਤੋਂ ਜੰਗਲਾਤ ਵਿਭਾਗ ਵੱਲੋਂ ਇਸ ਤਰ੍ਹਾਂ ਕੀਤੀ ਜਾਵੇਗੀ ਕਿ ਉਹ ਹੋਰ ਵਾਤਾਵਰਣ ਪ੍ਰੇਮੀ ਨੂੰ ਅਜਿਹੇ ਪ੍ਰੋਜੈਕਟਾਂ 'ਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰ ਸਕੇ। ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਲਵਜੀਤ ਸਿੰਘ ਬਾਜਵਾ ਨੇ ਕਿਹਾ ਕਿ ਜਦ ਜੈਸਮੀਨ ਸੰਧੂ ਨੇ ਵਾਤਾਵਰਣ ਲਈ ਕੁਝ ਪੈਸੇ ਦੇਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਇਸ ਨੇਕ ਕੰਮ ਲਈ ਐੱਸ.ਬੀ.ਐੱਸ. ਨਗਰ ਨੂੰ ਚੁਣਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਘਟਦੀ ਹਰਿਆਲੀ ਨੂੰ ਵਧਾਉਣ ਲਈ ਇਸ ਮੁਹਿੰਮ ਨੂੰ ਇਕ ਜਨ-ਅੰਦੋਲਨ ਬਣਾਉਣ ਲਈ ਅਜਿਹੇ ਹੋਰ ਵੀ ਵਾਤਾਵਰਨ ਪ੍ਰੇਮੀਆਂ ਨੂੰ ਜੋੜਿਆ ਜਾਵੇਗਾ।
ਇਹ ਵੀ ਪੜ੍ਹੋ : ਇਹ ਹਨ ਦੁਨੀਆ ਦੇ ਸਭ ਤੋਂ ਪਾਵਰਫੁੱਲ ਪਾਸਪੋਰਟ ਵਾਲੇ ਦੇਸ਼, ਜਾਣੋ ਕਿਸ ਨੰਬਰ 'ਤੇ ਹੈ ਭਾਰਤ
ਇਸ ਵਾਤਾਵਰਣ ਦਾਨ ਨੂੰ ਪ੍ਰਾਪਤ ਕਰਨ ਵਾਲੇ ਡਵੀਜ਼ਨਲ ਜੰਗਲਾਤ ਅਧਿਕਾਰੀ ਸਤਿੰਦਰ ਸਿੰਘ ਨੇ ਕਿਹਾ ਕਿ ਇਹ ਯੋਗਦਾਨ ਸਾਡੇ ਲਈ ਮਦਦਗਾਰ ਹੋਵੇਗਾ ਕਿਉਂਕਿ ਅਸੀਂ ਮਿੰਨੀ ਜੰਗਲ ਦੇ ਰੂਪ 'ਚ ਵਿਕਸਿਤ ਕਰਨ ਲਈ ਗ੍ਰਾਮ ਪੰਚਾਇਤ ਤੋਂ ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਮਾਰਗ 'ਤੇ 12 ਏਅੜ ਜ਼ਮੀਨ ਦੀ ਵਿਵਸਥਾ ਕੀਤੀ ਹੈ। ਉਨ੍ਹਾਂ ਨੇ ਪਰਉਪਕਾਰੀ ਸੰਧੂ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਾਜਵਾ ਨੂੰ ਇਨ੍ਹਾਂ ਪੈਸਿਆਂ ਨੂੰ ਦਾਨ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਜੁਡੀਸ਼ੀਅਲ ਅਫ਼ਸਰ ਵਧੀਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨੀਸ਼ਾ ਜੈਨ, ਸਕੱਤਰ ਡੀ.ਐੱਲ.ਐੱਸ.ਏ. ਸੀ.ਜੇ.ਐੱਮ. ਕਮਲਦੀਪ ਸਿੰਘ ਧਾਲੀਵਾਲ, ਸੀ.ਜੇ.ਐੱਮ. ਜਗਬੀਰ ਸਿੰਘ ਮਹਿੰਦਰੱਤਾ, ਸਿਵਲ ਜੱਜ (ਸੀਨੀਅਰ ਡਿਵੀਜ਼ਨ) ਪਰਮਿੰਦਰ ਕੌਰ ਅਤੇ ਵਧੀਕ ਸਿਵਿਲ ਜੱਜ ਸੀਨੀਅਰ ਡਿਵੀਜ਼ਨ ਰਾਧਿਕਾ ਪੁਰੀ ਵੀ ਉਥੇ ਮੌਜੂਦ ਸਨ। ਸੈਸ਼ਨ ਜੱਜ ਬਾਜਵਾ ਨੇ ਕਿਹਾ ਕਿ ਜਲਦ ਹੀ ਜ਼ਿਲ੍ਹਾ ਸਿਵਲ ਹਸਪਤਾਲ ਦੇ ਨੇੜੇ ਬਣਨ ਵਾਲੇ ਨਵੇਂ ਜੁਡੀਸ਼ੀਅਲ ਕੰਪਲੈਕਸ 'ਚ ਬੂਟੇ ਲਾਉਣ ਦੀ ਯੋਜਨਾ ਬਣਾਈ ਜਾਵੇਗੀ।
ਇਹ ਵੀ ਪੜ੍ਹੋ : ਇਸ ਦੇਸ਼ 'ਚ ਏਅਰਪੋਰਟ ਅਥਾਰਿਟੀ ਨੇ ਸੈਲਾਨੀਆਂ ਨੂੰ ਕਾਲੇ ਦੀ ਥਾਂ ਰੰਗੀਨ ਬੈਗ ਲੈ ਕੇ ਯਾਤਰਾ ਕਰਨ ਦੀ ਕੀਤੀ ਅਪੀਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ