ਸਿੱਧੂ ਵਲੋਂ ਘਰ ਦੀ ਛੱਤ ’ਤੇ ਕਾਲਾ ਝੰਡਾ ਲਗਾਉਣ ’ਤੇ ਕਾਂਗਰਸ ਸਾਂਸਦ ਜਸਬੀਰ ਡਿੰਪਾ ਨੇ ਦਿੱਤਾ ਵੱਡਾ ਬਿਆਨ

05/25/2021 6:20:45 PM

ਨਵੀਂ ਦਿੱਲੀ– ਕਿਸਾਨ ਅੰਦੋਲਨ ਦੇ ਸਮਰਥਨ ’ਚ ਧਰਨੇ ’ਤੇ ਬੈਠੇ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ (ਡਿੰਪਾ) ਨੇ ਦਿੱਲੀ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੋਦੀ ਸਰਕਾਰ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨਾਂ ਨਾਲ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ। ਖੇਤੀ ਕਰਨ ਵਾਲਿਆਂ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਕੈਬਨਿਟ ’ਚ ਇਕ ਵੀ ਮੰਤਰੀ ਕਿਸਾਨੀ ਨਾਲ ਜੁੜਿਆ ਨਹੀਂ ਜਿਹੜਾ ਇਨ੍ਹਾਂ ਨੂੰ ਕਿਸਾਨਾਂ ਦੀ ਮੁਸ਼ਕਿਲ ਸਮਝਾ ਸਕੇ। ਖੇਤੀਬਾੜੀ ਮੰਤਰੀ ਵੀ ਉਹ ਹਨ ਜਿਨ੍ਹਾਂ ਕੋਲ ਆਪਣੀ ਇਕ ਮਰਲਾ ਜ਼ਮੀ ਵੀ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕਿਸਾਨ ਅੱਜ ਤੋਂ 6 ਮਹੀਨਿਆਂ ਪਹਿਲਾਂ ਸ਼ੁਰੂ ਹੋਇਆ ਸੀ ਜੋ ਹੁਣ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣ ਚੁੱਕਾ ਹੈ। ਹੁਣ ਤਕ 500 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਇਨ੍ਹਾਂ ਦੇ ਮਨਾਂ ’ਤੇ ਕੋਈ ਦੁਖ-ਦਰਦ ਨਹੀਂ ਹੈ। ਕਿਸਾਨਾਂ ਨਾਲ ਜੋ ਇਨ੍ਹਾਂ ਦਾ ਵਤੀਰਾ ਹੈ ਇਸ ਦਾ ਖਾਮਿਆਜ਼ਾ ਇਨ੍ਹਾਂ ਨੂੰ ਪੱਛਮੀ-ਬੰਗਾਲ ਦੀਆਂ ਚੋਣਾਂ ’ਚ ਭੁਗਤਨਾ ਪਿਆ ਹੈ। ਹੁਣ ਪੰਜਾਬ ਅਤੇ ਯੂ.ਪੀ. ਦੀਆਂ ਆਉਣ ਵਾਲੀਆਂ ਚੋਣਾਂ ’ਚ ਵੀ ਭਾਜਪਾ ਦਾ ਸੁਪੜਾ ਸਾਫ਼ ਹੋ ਜਾਵੇਗਾ। ਡਿੰਪਾ ਨੇ ਕਿਹਾ ਕਿ ਮੋਦੀ ਦਾ ਅਕਸ ਲੋਕਾਂ ’ਚ ਖ਼ਰਾਬ ਹੋ ਚੁੱਕਾ ਹੈ।

ਕਿਸਾਨਾਂ ਨੂੰ ਪ੍ਰਦਰਸ਼ਨ ਨਾ ਕਰਨ ਦੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਬਾਰੇ ਸਵਾਲ ’ਤੇ ਡਿੰਪਾ ਨੇ ਕਿਹਾ ਕਿ ਇਹ ਕੈਪਟਨ ਸਾਹਿਬ ਬਿਲਕੁਲ ਸਹੀ ਗੱਲ ਕਰ ਰਹੇ ਹਨ। ਕੋਰੋਨਾ ਕਾਲ ’ਚ ਕਿਸਾਨਾਂ ਦੁਆਰਾ ਪ੍ਰਦਰਸ਼ਨ ਕਰਨ ’ਤੇ ਉਨ੍ਹਾਂ ਦੀ ਸਿਹਤ ’ਤੇ ਬੁਰਾ ਅਸਰ ਪੈ ਸਕਦਾ ਹੈ। ਸਾਰਿਆਂ ਨੂੰ ਕੈਪਟਨ ਸਾਹਿਬ ਦੀ ਗੱਲ ਮੰਨਣੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਪ੍ਰੋਟੋਕੋਲ ਪੂਰਾ ਕਰਦੇ ਹੋਏ ਹੀ ਪ੍ਰਦਰਸ਼ਨ ਕਰਨਾ ਚਾਹੀਦਾ ਹੈ। 

ਕੈਪਟਨ ਅਮਰਿੰਦਰ ਸਿੰਘ ਦੇ ਮਨ੍ਹਾ ਕਰਨ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਵਲੋਂ ਆਪਣੇ ਘਰ ਦੀ ਛੱਤ ’ਤੇ ਕਾਲਾ ਝੰਡਾ ਲਗਾਉਣ ਬਾਰੇ ਪੁੱਛੇ ਗਏ ਸਵਾਲ ’ਤੇ ਡਿੰਪਾ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਇਸ ਕੰਮ ਨਹੀਂ ਮਨ੍ਹਾ ਨਹੀਂ ਕੀਤਾ। ਕਿਸਾਨਾਂ ਦੀ ਮਦਦ ਲਈ ਕਾਲਾ ਝੰਡਾ ਲਗਾਉਣ ਲਈ ਕੈਪਨ ਅਮਰਿੰਦਰ ਸਾਹਿਬ ਨੇ ਕਦੇ ਵੀ ਮਨ੍ਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੀ ਮਦਦ ਲਈ ਕਾਲਾ ਝੰਡਾ ਲਗਾਇਆ ਹੈ ਜੋ ਕਿ ਚੰਗੀ ਗੱਲ ਹੈ। ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਜਿਹੜਾ ਵੀ ਬੰਦਾ ਕਿਸਾਨਾਂ ਦੀ ਮਦਦ ਲਈ ਅੱਗੇ ਆਉਂਦਾ ਹੈ ਅਸੀਂ ਉਸ ਦਾ ਹਮੇਸ਼ਾ ਸਵਾਗਤ ਕਰਦੇ ਹਾਂ। 


Rakesh

Content Editor

Related News