ਕਿਸਾਨੀ ਘੋਲ ਨੂੰ 8 ਮਹੀਨੇ ਪੂਰੇ, ਅੱਜ ਔਰਤਾਂ ਸੰਭਾਲਣਗੀਆਂ ‘ਕਿਸਾਨ ਸੰਸਦ’

Monday, Jul 26, 2021 - 10:36 AM (IST)

ਸੋਨੀਪਤ (ਦੀਕਸ਼ਤ)— ਦਿੱਲੀ ਵਿਖੇ ਜੰਤਰ-ਮੰਤਰ ’ਤੇ ਕਿਸਾਨ ਸੰਸਦ ਦੌਰਾਨ ਸੋਮਵਾਰ ਨੂੰ ਵੱਖਰਾ ਨਜ਼ਾਰਾ ਵੇਖਣ ਨੂੰ ਮਿਲੇਗਾ। ਕਿਸਾਨ ਸੰਸਦ ਦੀ ਪੂਰੀ ਕਾਰਵਾਈ ਔਰਤਾਂ ਦੇ ਹਵਾਲੇ ਹੋਵੇਗੀ। ਸੰਯੁਕਤ ਕਿਸਾਨ ਮੋਰਚਾ ਨੇ ਫ਼ੈਸਲਾ ਕੀਤਾ ਹੈ ਕਿ ਕਿਸਾਨ ਸੰਸਦ ਦੀ ਜ਼ਿੰਮੇਵਾਰੀ ਔਰਤਾਂ ਸੰਭਾਲਣਗੀਆਂ। ਇਸ ਦੇ ਲਈ ਪਹਿਲੇ ਦਿਨ ਹੀ ਔਰਤ ਕਿਸਾਨਾਂ ਦੇ ਕਈ ਜਥੇ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ’ਤੇ ਪਹੁੰਚੇ। ਓਧਰ ਸਿੰਘੂ ਬਾਰਡਰ ’ਤੇ ਕਿਸਾਨਾਂ ਨੇ ਬੀਤੇ ਦਿਨ ਯਾਨੀ ਕਿ ਐਤਵਾਰ ਨੂੰ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। 

ਇਹ ਵੀ ਪੜ੍ਹੋ: ਜੰਤਰ-ਮੰਤਰ: ‘ਕਿਸਾਨ ਸੰਸਦ’ ’ਚ ਸੋਨੀਆ ਮਾਨ ਵੀ ਪੁੱਜੀ, ਕਿਹਾ- ਕਿਸਾਨਾਂ ਦੀਆਂ ਮੰਗਾਂ ਕਰੋ ਪੂਰੀਆਂ

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਆਪਣੇ ਹੱਕ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਡੇਰਾ ਲਾ ਕੇ ਬੈਠੇ ਕਿਸਾਨਾਂ ਦੇ 26 ਜੁਲਾਈ ਨੂੰ 8 ਮਹੀਨੇ ਪੂਰੇ ਹੋ ਰਹੇ ਹਨ। ਦੱਸ ਦੇਈਏ ਕਿ ਕਿਸਾਨ 26 ਨਵੰਬਰ 2020 ਨੂੰ ਦਿੱਲੀ ਦੀਆਂ ਵੱਖ-ਵੱਖ ਹੱਦਾਂ ’ਤੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਡਟੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਕਾਨੂੰਨੀ ਗਰੰਟੀ ਦਿੱਤੀ ਜਾਵੇ। 

ਇਹ ਵੀ ਪੜ੍ਹੋ: ‘ਕਿਸਾਨ ਸੰਸਦ’ ਬੇਤੁਕੀ, ਅੰਦੋਲਨ ਨਹੀਂ ਗੱਲਬਾਤ ਰਾਹੀਂ ਹੀ ਨਿਕਲੇਗਾ ਹੱਲ : ਤੋਮਰ

ਦੱਸਣਯੋਗ ਹੈ ਕਿ ਕਿਸਾਨਾਂ ਨੇ ਆਪਣਾ ਅੰਦੋਲਨ ਤੇਜ਼ ਕਰਦੇ ਹੋਏ ਜੰਤਰ-ਮੰਤਰ ਵਿਖੇ ਕਿਸਾਨ ਸੰਸਦ ਲਾ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਜੰਤਰ-ਮੰਤਰ ਸੰਸਦ ਭਵਨ ਤੋਂ ਕੁਝ ਹੀ ਦੂਰੀ ’ਤੇ ਸਥਿਤ ਹੈ। ਰੋਜ਼ਾਨਾ ਬੱਸਾਂ ’ਚ ਸਵਾਰ ਹੋ ਕੇ 200 ਦੀ ਗਿਣਤੀ ’ਚ ਕਿਸਾਨ ਜੰਤਰ-ਮੰਤਰ ਪਹੁੰਚਦੇ ਹਨ। ਸੰਸਦ ਦਾ ਮਾਨਸੂਨ ਸੈਸ਼ਨ ਵੀ ਚੱਲ ਰਿਹਾਹੈ। 22 ਜੁਲਾਈ ਤੋਂ ਉਨ੍ਹਾਂ ਦਾ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਸ਼ੁਰੂ ਹੋਇਆ ਹੈ, ਜੋ ਕਿ 9 ਅਗਸਤ ਤੱਕ ਚਲੇਗਾ। ਪੁਲਸ ਦੀ ਨਿਗਰਾਨੀ ’ਚ ਕਿਸਾਨ ਸੰਸਦ ਚਲੇਗੀ। ਓਧਰ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੂੰ ਮੰਚ ਤੋਂ ਵਿਵਾਦਤ ਭਾਸ਼ਣ ਦੇਣ ’ਤੇ 15 ਦਿਨਾਂ ਲਈ ਸਸਪੈਂਡ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਹੁਣ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਕੀਤਾ ਸਸਪੈਂਡ (ਵੀਡੀਓ)

ਅੱਜ ‘ਕਿਸਾਨ ਸੰਸਦ’ ਦੀ ਕਮਾਨ ਔਰਤਾਂ ਦੇ ਹੱਥ, ਇਸ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ’ਚ ਦੱਸੋ


Tanu

Content Editor

Related News