ਬਿਹਾਰ ’ਚ ਵੱਡੀ ਵਾਰਦਾਤ, ਜਨਤਾ ਦਲ (ਯੂ) ਆਗੂ ਦੀ ਸ਼ਰੇਆਮ ਗੋਲ਼ੀਆਂ ਮਾਰ ਕੇ ਹੱਤਿਆ

Saturday, Apr 29, 2023 - 04:58 AM (IST)

ਬਿਹਾਰ ’ਚ ਵੱਡੀ ਵਾਰਦਾਤ, ਜਨਤਾ ਦਲ (ਯੂ) ਆਗੂ ਦੀ ਸ਼ਰੇਆਮ ਗੋਲ਼ੀਆਂ ਮਾਰ ਕੇ ਹੱਤਿਆ

ਕਟਿਹਾਰ (ਅਨਸ)– ਬਿਹਾਰ ’ਚ ਸੱਤਾਧਾਰੀ ਜਨਤਾ ਦਲ (ਯੂਨਾਈਟਿਡ) ਦੇ ਸੀਨੀਅਰ ਨੇਤਾ ਕੈਲਾਸ਼ ਮਹਤੋ ਦੀ ਵੀਰਵਾਰ ਦੇਰ ਰਾਤ ਬਿਹਾਰ ਦੇ ਕਟਿਹਾਰ ਜ਼ਿਲੇ ’ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਅਨੁਸਾਰ ਬਰਾਰੀ ਥਾਣਾ ਖੇਤਰ ਦੇ ਪੂਰਬੀ ਬਾੜੀਨਗਰ ਪੰਚਾਇਤ ਦੇ ਖੇਤੀ ਫਾਰਮ ਕੋਲ ਅਪਰਾਧੀਆਂ ਨੇ ਘਟਨਾ ਨੂੰ ਅੰਜਾਮ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਤੋਂ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ; ਲੁਧਿਆਣਾ ਦੇ ਨੌਜਵਾਨ ਦੀ ਮੌਤ

ਦੱਸਿਆ ਜਾਂਦਾ ਹੈ ਕਿ ਜਦ (ਯੂ) ਦੇ ਨੇਤਾ ਕੈਲਾਸ਼ ਮਹਤੋ (70) ਬਰਾਰੀ ਬਾਜ਼ਾਰ ਤੋਂ ਆਪਣੇ ਘਰ ਜਾ ਰਹੇ ਸਨ। ਇਸ ਦੌਰਾਨ 2 ਅਪਰਾਧੀ ਬਾਈਕ ਰਾਹੀਂ ਅਚਾਨਕ ਖੇਤੀ ਫਾਰਮ ਚੌਕ ਕੋਲ ਪਹੁੰਚੇ ਅਤੇ ਉਨ੍ਹਾਂ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।

ਇਹ ਖ਼ਬਰ ਵੀ ਪੜ੍ਹੋ - ਦਿੱਲੀ ਮੈਟਰੋ 'ਚ 'ਅਸ਼ਲੀਲ ਹਰਕਤ' ਕਰਦੇ ਹੋਏ ਵਿਅਕਤੀ ਦਾ ਵੀਡੀਓ ਵਾਇਰਲ, ਪੁਲਸ ਨੂੰ ਨੋਟਿਸ ਜਾਰੀ

ਇਸ ਤੋਂ ਬਾਅਦ ਬਦਮਾਸ਼ ਹਵਾਈ ਫਾਇਰਿੰਗ ਕਰਦੇ ਹੋਏ ਦੌੜ ਗਏ। ਆਲੇ-ਦੁਆਲੇ ਦੇ ਲੋਕ ਮਹਤੋ ਨੂੰ ਸਥਾਨਕ ਸਿਹਤ ਕੇਂਦਰ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News