ਜਨ ਸੈਨਾ ਪਾਰਟੀ ਦੇ ਉਮੀਦਵਾਰ ਨੇ ਤੋੜੀ ਈ.ਵੀ.ਐੱਮ., ਪੁਲਸ ਨੇ ਕੀਤਾ ਗ੍ਰਿਫਤਾਰ

04/11/2019 10:41:29 AM

ਅਨੰਤਪੁਰ— ਆਂਧਰਾ ਪ੍ਰਦੇਸ਼ 'ਚ ਵੋਟਿੰਗ ਦੌਰਾਨ ਇਕ ਉਮੀਦਵਾਰ ਦਾ ਗੁੱਸਾ ਕੁਝ ਇਸ ਕਦਰ ਭੜਕਿਆ ਕਿ ਉਸ ਨੇ ਈ.ਵੀ.ਐੱਮ. ਨੂੰ ਹੀ ਚੁੱਕ ਕੇ ਸੁੱਟ ਦਿੱਤਾ। ਦੋਸ਼ੀ ਉਮੀਦਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆਂਧਰਾ ਪ੍ਰਦੇਸ਼ 'ਚ ਲੋਕ ਸਭਾ ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਦੀ ਵੀ ਵੋਟਿੰਗ ਹੋ ਰਹੀ ਹੈ। ਅਨੰਤਪੁਰ ਜ਼ਿਲੇ ਦੇ ਗੁੰਤਾਕਲ ਵਿਧਾਨ ਸਭਾ ਖੇਤਰ ਦੇ ਪੋਲਿੰਗ ਬੂਥ 'ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਜਨ ਸੈਨਾ ਪਾਰਟੀ ਦੇ ਉਮੀਦਵਾਰ ਮਧੂਸੁਦਨ ਗੁਪਤਾ ਨੇ ਈ.ਵੀ.ਐੱਮ. ਚੁੱਕ ਕੇ ਫਰਸ਼ 'ਤੇ ਸੁੱਟ ਦਿੱਤੀ। ਮਧੂਸੁਦਨ ਗੁਪਤਾ ਗੁੱਤੀ ਪੋਲਿੰਗ ਬੂਥ 'ਤੇ ਆਪਣਾ ਵੋਟ ਪਾਉਣ ਲਈ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਉਹ ਇਸ ਗੱਲ ਤੋਂ ਨਾਰਾਜ਼ ਸਨ ਕਿ ਵਿਧਾਨ ਸਭਾ ਅਤੇ ਲੋਕ ਸਭਾ ਖੇਤਰਾਂ ਦੇ ਨਾਂ ਸਹੀ ਤਰੀਕੇ ਨਾਲ ਪ੍ਰਦਰਸ਼ਿਤ ਨਹੀਂ ਕੀਤੇ ਜਾ ਰਹੇ ਹਨ। ਇਸ ਨੂੰ ਲੈ ਕੇ ਉਹ ਵੋਟਿੰਗ ਕਰਮਚਾਰੀਆਂ 'ਤੇ ਗੁੱਸੇ ਹੋ ਗਏ।

ਪੁਲਸ ਨਾਲ ਕੀਤੀ ਬਦਸਲੂਕੀ
ਕਹਾਸੁਣੀ ਦੌਰਾਨ ਅਚਾਨਕ ਉਨ੍ਹਾਂ ਨੇ ਈ.ਵੀ.ਐੱਮ. ਚੁੱਕ ਲਿਆ ਅਤੇ ਉਸ ਨੂੰ ਜ਼ਮੀਨ 'ਤੇ ਸੁੱਟ ਕੇ ਖਰਾਬ ਕਰ ਦਿੱਤਾ। ਹੰਗਾਮੇ ਕਾਰਨ ਥੋੜ੍ਹੀ ਦੇਰ ਲਈ ਵੋਟਿੰਗ ਵੀ ਰੁਕ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਦੋਸ਼ੀ ਮਧੂਸੁਦ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਪੁਲਸ ਨਾਲ ਵੀ ਬਦਸਲੂਕੀ ਕੀਤੀ। ਦੱਸਣਯੋਗ ਹੈ ਕਿ ਰਾਜ ਦੀਆਂ 25 ਲੋਕ ਸਭਾ ਅਤੇ 175 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ।


DIsha

Content Editor

Related News