ਜੰਮੂ-ਸ਼੍ਰੀਨਗਰ ਕੌਮੀ ਹਾਈਵੇਅ ਬੰਦ
Saturday, Mar 01, 2025 - 01:22 PM (IST)

ਸ਼੍ਰੀਨਗਰ- ਜੰਮੂ-ਸ਼੍ਰੀਨਗਰ ਕੌਮੀ ਹਾਈਵੇਅ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਸ਼ਨੀਵਾਰ ਨੂੰ ਬੰਦ ਰਿਹਾ। ਫਿਲਹਾਲ ਇਨ੍ਹਾਂ ਰਸਤਿਆਂ ਨੂੰ ਸਾਫ਼ ਕਰਨ ਦਾ ਕੰਮ ਚੱਲ ਰਿਹਾ ਹੈ। ਅਧਿਕਾਰੀਆਂ ਨੇ ਮੁਸਾਫਰਾਂ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਤੱਕ ਸਫਾਈ ਕਾਰਜ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਹਾਈਵੇਅ 'ਤੇ ਯਾਤਰਾ ਕਰਨ ਤੋਂ ਬਚਣ। ਜੰਮੂ-ਸ਼੍ਰੀਨਗਰ ਕੌਮੀ ਹਾਈਵੇਅ ਤੋਂ ਇਲਾਵਾ ਸ਼੍ਰੀਨਗਰ-ਸੋਨਮਰਗ-ਗੁਮਰੀ (SSG) ਰੋਡ ਜੋ ਕਸ਼ਮੀਰ ਨੂੰ ਲੇਹ ਨਾਲ ਜੋੜਦੀ ਹੈ, ਭੱਦਰਵਾਹ-ਚੰਬਾ ਰੋਡ, ਮੁਗਲ ਰੋਡ ਅਤੇ ਸਿੰਥਨ ਰੋਡ ਸਮੇਤ ਕਈ ਹੋਰ ਪ੍ਰਮੁੱਖ ਸੜਕਾਂ ਵੀ ਬਰਫਬਾਰੀ ਅਤੇ ਖਰਾਬ ਮੌਸਮ ਕਾਰਨ ਬੰਦ ਹਨ।
ਟ੍ਰੈਫਿਕ ਪੁਲਿਸ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਅਜੇ ਵੀ ਬੰਦ ਹੈ। ਸਫ਼ਾਈ ਦਾ ਕੰਮ ਚੱਲ ਰਿਹਾ ਹੈ। ਯਾਤਰੀਆਂ ਨੂੰ ਕੰਮ ਪੂਰਾ ਹੋਣ ਤੱਕ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ 'ਤੇ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ SSG ਰੋਡ, ਭੱਦਰਵਾਹ-ਚੰਬਾ ਰੋਡ-ਮੁਗਲ ਰੋਡ-ਸਿੰਥਾਨ ਰੋਡ ਅਜੇ ਵੀ ਬੰਦ ਹਨ। ਯਾਤਰੀਆਂ ਨੂੰ ਟ੍ਰੈਫਿਕ ਪੁਲਸ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਅਤੇ ਫੇਸਬੁੱਕ ਪੇਜ 'ਤੇ ਸੜਕ ਦੀ ਸਥਿਤੀ ਦੀ ਜਾਂਚ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ 'ਚ ਪਿਛਲੇ 24 ਘੰਟਿਆਂ ਦੌਰਾਨ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ।