ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਲੈਫਟੀਨੈਂਟ ਜਨਰਲ ਰਣਬੀਰ ਸਨ ਸਵਾਰ
Thursday, Oct 24, 2019 - 03:12 PM (IST)

ਜੰਮੂ— ਉੱਤਰੀ ਫੌਜ ਕਮਾਂਡਰ ਨੂੰ ਲਿਜਾ ਰਿਹਾ ਫੌਜ ਦੇ ਇਕ ਹੈਲੀਕਾਪਟਰ ਦੀ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹੈਲੀਕਾਪਟਰ 'ਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਤੋਂ ਬਾਅਦ ਹੈਲੀਕਾਪਟਰ ਦੀ ਪੁੰਛ ਜ਼ਿਲੇ ਦੇ ਬੇਦਾਰ ਇਲਾਕੇ 'ਚ ਲੈਂਡਿੰਗ ਕਰਵਾਈ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ 2 ਪਾਇਲਟਾਂ ਸਮੇਤ 7 ਮੈਂਬਰੀ ਚਾਲਕ ਦਲ ਮੌਜੂਦ ਸੀ। ਫਿਲਹਾਲ ਸਾਰੇ ਸੁਰੱਖਿਅਤ ਹਨ।