ਜੰਮੂ-ਕਸ਼ਮੀਰ: ਹੰਦਵਾੜਾ ’ਚ ਸੁਰੱਖਿਆ ਫੋਰਸ ਨੂੰ ਮਿਲੀ ਵੱਡੀ ਕਾਮਯਾਬੀ, 3 ਅੱਤਵਾਦੀ ਗ੍ਰਿਫਤਾਰ

Friday, Aug 05, 2022 - 11:56 AM (IST)

ਜੰਮੂ-ਕਸ਼ਮੀਰ: ਹੰਦਵਾੜਾ ’ਚ ਸੁਰੱਖਿਆ ਫੋਰਸ ਨੂੰ ਮਿਲੀ ਵੱਡੀ ਕਾਮਯਾਬੀ, 3 ਅੱਤਵਾਦੀ ਗ੍ਰਿਫਤਾਰ

ਸ਼੍ਰੀਨਗਰ/ਜੰਮੂ (ਉਦੇ)– ਜੰਮੂ-ਕਸ਼ਮੀਰ ਪੁਲਸ ਨੇ ਸੁਰੱਖਿਆ ਦਸਤਿਆਂ ਦੇ ਸਹਿਯੋਗ ਨਾਲ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਅੱਤਵਾਦੀਆਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਪੁਲਸ, ਫੌਜ ਦੀ 21 ਆਰ. ਆਰ. ਅਤੇ 92 ਬਟਾਲੀਅਨ ਸੀ. ਆਰ. ਪੀ. ਐੱਫ. ਨੇ ਖੁਫੀਆ ਜਾਣਕਾਰੀ ’ਤੇ ਹੰਦਵਾੜਾ ’ਚ 3 ਅੱਤਵਾਦੀਆਂ ਨੂੰ ਫੜਿਆ ਹੈ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸਨ। ਪੁਲਸ ਨੇ ਇਸ ਸਬੰਧ ’ਚ ਮਾਮਲਾ ਦਰਜ ਕਰ ਲਿਆ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਹੰਦਵਾੜਾ ਦੀ ਫਰੂਟ ਮੰਡੀ ਕ੍ਰਾਸਿੰਗ ’ਤੇ ਸਥਾਪਿਤ ਕੀਤੀ ਗਈ ਇਕ ਚੌਂਕੀ ’ਤੇ ਸੁਰੱਖਿਓ ਫੋਰਸ ਦੀ ਇਕ ਸਾਂਝੀ ਟੀਮ ਦੁਆਰਾ ਕੀਤੀ ਗਈ। ਪੁਲਸ ਬੁਲਾਰੇ ਨੇ ਕਿਹਾ ਕਿ ਤਲਾਭੀ ਪਾਰਟੀ ਨੂੰ ਵੇਖ ਕੇ ਤਿੰਨਾਂ ਨੇ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਪਰ ਫੜੇ ਗਏ। ਇਨ੍ਹਾਂ ਅੱਤਵਾਦੀਆਂ ਤੋਂ ਇਕ ਪਿਸਤੌਲ, ਮੈਗਜ਼ੀਨ ਅਤੇ 2 ਗ੍ਰੇਨੇਡ ਬਰਾਮਦ ਕੀਤੇ ਗਏ ਹਨ।


author

Rakesh

Content Editor

Related News