ਸੁਰੱਖਿਆ ਬਲਾਂ ਨੇ 2 ਹੋਰ ਅੱਤਵਾਦੀ ਕੀਤੇ ਢੇਰ

Tuesday, Oct 29, 2024 - 10:01 AM (IST)

ਸੁਰੱਖਿਆ ਬਲਾਂ ਨੇ 2 ਹੋਰ ਅੱਤਵਾਦੀ ਕੀਤੇ ਢੇਰ

ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਵਿਚ ਇਕ ਪਿੰਡ ਦੇ ਨੇੜੇ ਜੰਗਲੀ ਖੇਤਰ ਵਿਚ ਲੁਕੇ ਦੋ ਅੱਤਵਾਦੀਆਂ ਨੂੰ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ, ਜਿਸ ਨਾਲ ਕੰਟਰੋਲ ਰੇਖਾ (ਐੱਲ.ਓ.ਸੀ.) ਲੋਕ 27 ਘੰਟੇ ਤੱਕ ਚੱਲੇ ਮੁਕਾਬਲੇ ਵਿਚ ਮਾਰੇ ਗਏ ਅੱਤਵਾਦੀਆਂ ਦੀ ਕੁੱਲ ਗਿਣਤੀ 3 ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੋਮਵਾਰ ਸਵੇਰੇ ਕੰਟਰੋਲ ਰੇਖਾ ਨੇੜੇ ਸੁਰੱਖਿਆ ਬਲਾਂ ਦੇ ਕਾਫਲੇ ਨੂੰ ਲੈ ਕੇ ਜਾ ਰਹੀ ਫੌਜ ਦੀ ਐਂਬੂਲੈਂਸ 'ਤੇ ਗੋਲੀਬਾਰੀ ਕਰਨ ਵਾਲੇ ਤਿੰਨ ਅੱਤਵਾਦੀਆਂ ਵਿਚੋਂ ਇਕ ਨੂੰ ਵਿਸ਼ੇਸ਼ ਬਲਾਂ ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ) ਦੇ ਕਮਾਂਡੋਜ਼ ਦੁਆਰਾ ਸ਼ੁਰੂ ਕੀਤੀ ਗਈ ਮੁਹਿੰਮ ਵਿਚ ਸ਼ਾਮ ਤੱਕ ਮਾਰਿਆ ਦਿੱਤਾ ਗਿਆ। ਮੁਹਿੰਮ ਦੌਰਾਨ BMP-II ਪੈਦਲ ਲੜਾਕੂ ਵਾਹਨਾਂ ਦੀ ਵਰਤੋਂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹੋਰ ਦੋ ਅੱਤਵਾਦੀਆਂ ਨੂੰ ਮੰਗਲਵਾਰ ਨੂੰ ਫ਼ੌਜ ਅਤੇ ਪੁਲਸ ਦੀ ਸੰਯੁਕਤ ਟੀਮ ਨੇ ਬਠੱਲ-ਖੌਰ ਖੇਤਰ ਦੇ ਜੋਗਵਾਨ ਪਿੰਡ 'ਚ ਅਸਨ ਮੰਦਰ ਕੋਲ ਹਮਲੇ ਦੇ 2 ਘੰਟਿਆਂ ਬਾਅਦ ਮਾਰ ਸੁੱਟਿਆ ਸੀ। ਰਾਤ ਭਰ ਦੀ ਚੌਕਸੀ ਤੋਂ ਬਾਅਦ ਅੱਜ ਸਵੇਰੇ ਭਿਆਨਕ ਗੋਲੀਬਾਰੀ ਹੋਈ, ਜਿਸ ਦੇ ਨਤੀਜੇ ਵਜੋਂ ਸਾਡੇ ਸੁਰੱਖਿਆ ਬਲਾਂ ਦੀ ਸ਼ਾਨਦਾਰ ਜਿੱਤ ਹੋਈ। ਫੌਜ ਦੀ ਜੰਮੂ ਸਥਿਤ ਵ੍ਹਾਈਟ ਨਾਈਟ ਕੋਰ ਨੇ ਇਕ ਪੋਸਟ ਵਿਚ ਕਿਹਾ,"ਇਸ ਸਫ਼ਲ ਮੁਹਿੰਮ 'ਚ ਯੁੱਧ ਵਰਗੇ ਸਾਮਾਨ ਦੀ ਬਰਾਮਦਗੀ ਵੀ ਹੋਈ, ਜੋ ਖੇਤਰ 'ਚ ਸੁਰੱਖਿਆ ਬਣਾਏ ਰੱਖਣ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਹੈ।'' 

ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਮੰਗਲਵਾਰ ਸਵੇਰੇ ਕਰੀਬ 7 ਵਜੇ ਖੌਰ ਦੇ ਭਠੱਲ ਐਰਾ 'ਚ ਲੁਕੇ ਹੋਏ ਅੱਤਵਾਦੀਆਂ 'ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਫਿਰ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਭਿਆਨਕ ਗੋਲੀਬਾਰੀ ਤੋਂ ਬਾਅਦ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਕ ਹੋਰ ਅੱਤਵਾਦੀ ਨੂੰ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਕ ਘੰਟੇ ਤੱਕ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਜਿਸ 'ਚ ਫਸੇ ਹੋਏ ਤੀਜੇ ਅੱਤਵਾਦੀ ਨੂੰ ਮਾਰ ਸੁੱਟਿਆ ਗਿਆ। ਮੁਹਿੰਮ ਦੌਰਾਨ ਗੋਲੀ ਲੱਗਣ ਦਾ ਫ਼ੌਜ ਦਾ ਚਾਰ ਸਾਲਾ ਬਹਾਦਰ ਫੌਜੀ ਕੁੱਤਾ ‘ਫੈਂਟਮ’ ਮਾਰਿਆ ਗਿਆ। ਇਹ ਪਹਿਲੀ ਵਾਰ ਹੈ ਜਦੋਂ ਫੌਜ ਨੇ ਆਪਣੇ ਚਾਰ ਬੀਐੱਮਪੀ-2 ਪੈਦਲ ਫ਼ੌਜ ਦੇ ਲੜਾਕੂ ਵਾਹਨਾਂ ਨੂੰ ਨਿਗਰਾਨੀ ਲਈ ਅਤੇ ਹਮਲੇ ਦੀ ਜਗ੍ਹਾ ਦੇ ਨੇੜੇ-ਤੇੜੇ ਦੀ ਘੇਰਾਬੰਦੀ ਨੂੰ ਮਜ਼ਬੂਤ ਕਰਨ ਲਈ ਲਗਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News