ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਭਿਜਵਾਈ ਗਈ ਰਾਹਤ ਸਮੱਗਰੀ

Sunday, Oct 08, 2023 - 05:42 PM (IST)

ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਭਿਜਵਾਈ ਗਈ ਰਾਹਤ ਸਮੱਗਰੀ

ਜਲੰਧਰ/ਜੰਮੂ-ਕਸ਼ਮੀਰ/ਲੁਧਿਆਣਾ (ਭੁਪੇਸ਼)-ਸਰਹੱਦੀ ਖੇਤਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਰਾਹਤ ਸਮੱਗਰੀ ਦਾ 709ਵਾਂ ਟਰੱਕ ਦਾਲ ਬਾਜ਼ਾਰ ਮਰਚੈਂਟਸ ਐਸੋਸੀਏਸ਼ਨ, ਦਾਲ ਬਾਜ਼ਾਰ ਲੁਧਿਆਣਾ ਦੇ ਪ੍ਰਧਾਨ ਸੁਰੇਸ਼ ਧੀਰ ਰਾਜਾ ਅਤੇ ਉਦਯੋਗਪਤੀ ਕੁਲਦੀਪ ਓਸਵਾਲ ਵੱਲੋਂ ਭੇਟ ਕੀਤਾ ਗਿਆ, ਜਿਸ ਵਿਚ 200 ਰਜਾਈ ਸਨ।

ਟਰੱਕ ਰਵਾਨਾ ਕਰਦੇ ਹੋਏ ‘ਪੰਜਾਬ ਕੇਸਰੀ ਗਰੁੱਪ’ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਦੇ ਨਾਲ ਅਮਿਤ ਜੈਨ, ਵਿਕਾਸ ਜੈਨ, ਵਿਸ਼ਾਲ ਜੈਨ, ਦਾਲ ਬਾਜ਼ਾਰ ਮਰਚੈਂਟਸ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਕਮਲ ਸੇਤੀਆ, ਸੂਰਜ ਸੇਤੀਆ, ਅਮਰੀਕ ਸਿੰਘ ਲਾਂਬਾ, ਇਕਬਾਲ ਸਿੰਘ, ਲੱਕੀ ਖੁਰਾਣਾ, ਸਤਪਾਲ ਬਾਂਸਲ, ਬਲਰਾਮ ਗਰਗ, ਸਤੀਸ਼ ਜੈਨ, ਸੁਰੇਸ਼ ਜੈਨ, ਨਿਖਿਲ ਜੈਨ ‘ਚਮਨ’, ਨੋਬਲ ਫਾਊਂਡੇਸ਼ਨ ਦੇ ਰਜਿੰਦਰਾ ਸ਼ਰਮਾ ਅਤੇ ਰਾਹਤ ਸਮੱਗਰੀ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਹਾਜ਼ਰ ਸਨ। 


author

shivani attri

Content Editor

Related News