J&K ਪੁਲਸ ਨੇ LeT ਦੇ ਅੰਤਰਰਾਜੀ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼

Tuesday, Apr 07, 2026 - 02:23 PM (IST)

J&K ਪੁਲਸ ਨੇ LeT ਦੇ ਅੰਤਰਰਾਜੀ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼

ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਨੇ ਲਸ਼ਕਰ-ਏ-ਤੋਇਬਾ (ਐੱਲਈਟੀ) ਦੇ ਇਕ ਅੰਤਰਰਾਜੀ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਪਿਛਲੇ 16 ਸਾਲਾਂ ਤੋਂ ਫਰਾਰ ਅਬਦੁੱਲਾ ਉਰਫ਼ ਅਬੂ ਹੁਰੈਰਾ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਅਬਦੁੱਲਾ ਤੋਂ ਇਲਾਵਾ ਇਕ ਹੋਰ ਪਾਕਿਸਤਾਨੀ ਅੱਤਵਾਦੀ ਉਸਮਾਨ ਉਰਫ਼ ਖੁਬੈਬ ਨੂੰ ਵੀ ਇਸ ਵੱਡੀ ਮੁਹਿੰਮ 'ਚ ਗ੍ਰਿਫ਼ਤਾਰ ਕੀਤਾ ਗਿਆ। ਇਸ ਕਾਰਵਾਈ 'ਚ ਜੰਮੂ ਕਸ਼ਮੀਰ ਪੁਲਸ ਨਾਲ ਕੇਂਦਰੀ ਏਜੰਸੀਆਂ ਵੀ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਏਜੰਸੀਆਂ ਨੇ ਜੰਮੂ ਕਸ਼ਮੀਰ, ਰਾਜਸਥਾਨ ਅਤੇ ਹਰਿਆਣਾ ਸਮੇਤ 19 ਥਾਵਾਂ 'ਤੇ ਛਾਪੇ ਮਾਰੇ ਅਤੇ ਅਪਰਾਧ 'ਚ ਇਸਤੇਮਾਲ ਹੋਣ ਵਾਲੀ ਸਮੱਗਰੀ ਬਰਾਮਦ ਕੀਤੀ।

ਉਨ੍ਹਾਂ ਕਿਹਾ ਕਿ ਜਾਂਚ 'ਚ ਡੂੰਘਾਈ ਤੱਕ ਫੈਲੇ ਲਸ਼ਕਰ-ਏ-ਤੋਇਬਾ ਦੇ ਨੈੱਟਵਰਕ ਦਾ ਖੁਲਾਸਾ ਹੋਇਆ, ਜੋ ਅੱਤਵਾਦੀਆਂ ਨੂੰ ਮਦਦ ਪ੍ਰਦਾਨ ਕਰ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ 5 ਲੋਕਾਂ 'ਚੋਂ ਤਿੰਨ ਮੁਹੰਮਦ ਨਕੀਬ ਭੱਟ, ਆਦਿਲ ਰਾਸ਼ਿਦ ਭੱਟ ਅਤੇ ਗੁਲਾਮ ਮੁਹੰਮਦ ਮੀਰ ਉਰਫ਼ ਮਾਮਾ ਸ਼੍ਰੀਨਗਰ ਦੇ ਵਾਸੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 'ਤੇ ਅੱਤਵਾਦੀਆਂ ਨੂੰ ਸ਼ਰਨ ਅਤੇ ਭੋਜਨ ਸਮੇਤ ਰਸਦ ਮਦਦ ਦੇਣ ਦਾ ਦੋਸ਼ ਹੈ। ਅਧਿਕਾਰੀਆਂ ਅਨੁਸਾਰ, ਜਾਂਚ ਤੋਂ ਸੰਕੇਤ ਮਿਲੇ ਹਨ ਕਿ ਇਕ ਵਿਦੇਸ਼ੀ ਅੱਤਵਾਦੀ ਜਾਅਲੀ ਦਸਤਾਵੇਜ਼ ਅਤੇ ਪਛਾਣ 'ਚ ਸਰਗਰਮ ਲਸ਼ਕਰ ਨੈੱਟਵਰਕ ਦੀ ਮਦਦ ਲਈ ਗਈ। ਦੱਸਇਆ ਗਿਆ ਹੈ ਕਿ ਅੱਤਵਾਦੀ ਕਰੀਬ 16 ਸਾਲ ਪਹਿਲਾਂ ਘੁਸਪੈਠ ਕਰ ਕੇ ਭਾਰਤ ਆਏ ਸਨ ਅਤੇ ਇਸ ਦੌਰਾਨ ਕਸ਼ਮੀਰ ਘਾਟੀ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸਰਗਰਮ ਰਹੇ। ਇੰਨੇ ਸਾਲਾਂ ਤੱਕ ਇਨ੍ਹਾਂ ਨੇ ਕਰੀਬ 40 ਵਿਦੇਸ਼ੀ ਅੱਤਵਾਦੀਆਂ ਨੂੰ ਨਿਰਦੇਸ਼ਿਤ ਕੀਤਾ, ਜਿਨ੍ਹਾਂ 'ਚੋਂ ਜ਼ਿਆਦਾਤਰ ਨੂੰ ਸੁਰੱਖਿਆ ਫ਼ੋਰਸਾਂ ਨੇ ਮਾਰ ਸੁੱਟਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News