5522 ਸ਼ਰਧਾਲੂਆਂ ਦਾ ਜੱਥਾ ਅਮਰਨਾਥ ਲਈ ਰਵਾਨਾ
Thursday, Jul 04, 2019 - 12:25 PM (IST)
ਜੰਮੂ— ਜੰਮੂ-ਕਸ਼ਮੀਰ 'ਚ 5522 ਯਾਤਰੀਆਂ ਦਾ ਨਵਾਂ ਜੱਥਾ 'ਬਮ-ਬਮ ਭੋਲੇ' ਦੇ ਜੈਕਾਰਿਆਂ ਨਾਲ ਯਾਤਰੀ ਨਿਵਾਸ ਭਗਵਤੀ ਨਗਰ ਆਧਾਰ ਕੰਪਲੈਕਸ ਤੋਂ ਵੀਰਵਾਰ ਸਵੇਰੇ ਸਖਤ ਸੁਰੱਖਿਆ ਦਰਮਿਆਨ ਪਵਿੱਤਰ ਅਮਰਨਾਥ ਗੁਫਾ ਲਈ ਰਵਾਨਾ ਹੋਇਆ। ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਵਾਨਾਂ ਦੀ ਸੁਰੱਖਿਆ ਨਾਲ ਤੀਰਥ ਯਾਤਰੀਆਂ ਦੇ 235 ਵਾਹਨਾਂ ਨੂੰ ਰਵਾਨਾ ਕੀਤਾ ਗਿਆ। ਪਹਿਲਗਾਮ ਲਈ 2501 ਪੁਰਸ਼, 354 ਔਰਤਾਂ, 22 ਬੱਚੇ ਅਤੇ 125 ਸਾਧੂ ਆਧਾਰ ਕੰਪਲੈਕਸ ਤੋਂ 106 ਵਾਹਨਾਂ ਨਾਲ ਰਵਾਨਾ ਹੋਏ ਅਤੇ 1955 ਪੁਰਸ਼, 517 ਔਰਤਾਂ, 9 ਬੱਚੇ ਅਤੇ 39 ਸਾਧੂ 129 ਵਾਹਨਾਂ ਦੇ ਕਾਫਲੇ ਨਾਲ ਬਾਲਟਾਲ ਲਈ ਰਵਾਨਾ ਹੋਏ।
ਕੁੱਲ 235 ਵਾਹਨਾਂ ਨੂੰ ਦੋਹਾਂ ਮਾਰਗਾਂ ਤੋਂ ਆਧਾਰ ਕੰਪਲੈਕਸ ਲਈ ਰਵਾਨਾ ਕੀਤਾ ਗਿਆ। ਕੁੱਲ 235 ਵਾਹਨਾਂ ਨੂੰ ਦੋਹਾਂ ਮਾਰਗਾਂ ਤੋਂ ਆਧਾਰ ਕੰਪਲੈਕਸ ਤੋਂ ਰਵਾਨਾ ਕੀਤਾ ਗਿਆ। ਇਸ 'ਚ 92 ਭਾਰੀ ਵਾਹਨ, 142 ਹਲਕੇ ਵਾਹਨ ਸ਼ਾਮਲ ਹਨ। ਜੰਮੂ-ਕਸ਼ਮੀਰ ਦੇ ਰਾਜਪਾਲ ਦੇ ਸਲਾਹਕਾਰ ਕੇ.ਕੇ. ਸ਼ਰਮਾ ਨੇ ਐਤਵਾਰ ਨੂੰ ਹਰੀ ਝੰਡੀ ਦਿਖਾ ਕੇ ਪਹਿਲੇ ਜੱਥੇ ਨੂੰ ਰਵਾਨਾ ਕੀਤਾ ਸੀ। 46 ਦਿਨਾਂ ਤੱਕ ਚੱਲਣ ਵਾਲੀ ਇਸ ਯਾਤਰਾ ਨੂੰ ਸਹੀ ਅਤੇ ਸਫ਼ਲ ਬਣਾਉਣ ਲਈ ਬਹੁ-ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਇਹ ਯਾਤਰਾ 15 ਅਗਸਤ ਨੂੰ ਸਾਉਣ ਪੁੰਨਿਆ (ਰੱਖੜੀ) ਮੌਕੇ ਖਤਮ ਹੁੰਦੀ ਹੈ।