ਜੰਮੂ-ਕਸ਼ਮੀਰ : ਝੋਨੇ ਦੀ ਖਰੀਦ ਦੇ ਸਥਾਪਿਤ ਹੋਏ 18 ਕੇਂਦਰ, 72 ਘੰਟਿਆਂ ’ਚ ਹੋਵੇਗਾ ਭੁਗਤਾਨ

10/23/2020 3:33:50 PM

ਜੰਮੂ-ਕਸ਼ਮੀਰ -  ‘ਜੰਮੂ ਖੇਤਰ ਵਿਚ ਘੱਟੋ-ਘੱਟ ਸਮਰਥਨ ਕੀਮਤ 'ਤੇ ਝੋਨੇ ਦੀ ਖਰੀਦ ਲਈ ਚੱਲ ਰਹੇ ਸਾਉਣੀ ਮਾਰਕੀਟਿੰਗ ਸੈਸ਼ਨ ਵਿਚ 18 ਕੇਂਦਰ ਸਥਾਪਤ ਕੀਤੇ ਗਏ ਹਨ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਵਲੋਂ ਕੀਤਾ ਗਿਆ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਉਤਪਾਦਨ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨਵੀਨ ਕੁਮਾਰ ਚੌਧਰੀ ਨੇ ਦੱਸਿਆ ਕਿ ਜੰਮੂ ਵਿੱਚ 9 ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਕਠੂਆ ਵਿੱਚ 8 ਅਤੇ ਸਾਂਬਾ ਵਿੱਚ 1 ਕੇਂਦਰ ਸਥਾਪਤ ਕੀਤਾ ਗਿਆ ਹੈ। 

ਚੌਧਰੀ ਨੇ ਇਸ ਸਬੰਧ ’ਚ ਇਕ ਬੈਠਕ ਕਰਦੇ ਹੋਏ ਕਿਹਾ ਕਿ ‘‘ ਖਰੀਦ ਕੇਂਦਰਾਂ ਨੂੰ ਸਮੇਂ ਸਿਰ ਚਲਾਉਣ ਨਾਲ ਇਹ ਜ਼ਰੂਰ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਕਿਸਾਨ ਮੌਜੂਦਾ ਸਮੇਂ ਦੇ ਦੌਰਾਨ ਨਿਰਧਾਰਿਤ ਕੀਤੇ ਗਏ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ  ਆਪਣੀ ਪੈਦਾਵਾਰ ਵੇਚਣ ਲਈ ਮਜ਼ਬੂਰ ਤਾਂ ਨਹੀਂ ਹੋ ਰਹੇ।’’

ਫੂਡ ਕਾਰਪੋਰੇਸ਼ਨ ਇੰਡੀਆ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਨੇ ਐੱਫ.ਸੀ.ਆਈ. ਦੇ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਕਿਸਾਨਾਂ ਤੋਂ ਝੋਨੇ ਦੀ ਖਰੀਦ ਕਰਨ ਤੋਂ ਤੁਰੰਤ ਬਾਅਦ ਭੁਗਤਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਹ ਭੁਗਤਾਨ ਡਾਇਰੈਕਟ ਬੈਂਕ ਟ੍ਰਾਂਸਫਰ (ਡੀ.ਟੀ.ਬੀ) ਰਾਹੀਂ 72 ਘੰਟਿਆਂ ਦੇ ਅੰਦਰ ਅੰਦਰ ਜ਼ਰੂਰ ਕਰ ਦਿੱਤਾ ਜਾਵੇ। 


rajwinder kaur

Content Editor

Related News