CM ਅਬਦੁੱਲਾ ਦੇ ਬੇਟਿਆਂ ਨੇ ਪਹਿਲੀ ਵਾਰ ਦੇਖੀ ਵਿਧਾਨ ਸਭਾ ਦੀ ਕਾਰਵਾਈ
Tuesday, Nov 05, 2024 - 01:28 PM (IST)
ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਦੋਹਾਂ ਬੇਟਿਆਂ ਜ਼ਹੀਰ ਅਤੇ ਜ਼ਮੀਰ ਨੇ ਮੰਗਲਵਾਰ ਨੂੰ ਪਹਿਲੀ ਵਾਰ ਪ੍ਰਦੇਸ਼ ਵਿਧਾਨ ਸਭਾ ਦੀ ਕਾਰਵਾਈ ਦੇਖੀ। ਉਮਰ ਅਤੇ ਉਨ੍ਹਾਂ ਦੀ ਪਤਨੀ ਪਾਇਲ ਨਾਥ ਦੇ ਬੇਟੇ ਜ਼ਹੀਰ ਅਤੇ ਜ਼ਮੀਰ ਅਬਦੁੱਲਾਹ ਪੇਸ਼ੇ ਤੋਂ ਐਡਵੋਕੇਟ ਹਨ। ਉਮਰ ਅਤੇ ਉਨ੍ਹਾਂ ਦੀ ਪਤਨੀ ਦਾ ਤਲਾਕ ਹੋ ਚੁੱਕਾ ਹੈ। ਦੋਵੇਂ ਭਰਾ ਇੱਥੇ ਵਿਧਾਨ ਸਭਾ ਕੰਪਲੈਕਸ ਪਹੁੰਚੇ ਅਤੇ ਉਨ੍ਹਾਂ ਨੇ ਸਦਨ ਵਲੋਂ ਮਰਹੂਮ ਆਗੂਆਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਦੌਰਾਨ ਸਦਨ ਦੀ ਕਾਰਵਾਈ ਦੇਖੀ। ਉਹ ਮੁੱਖ ਮੰਤਰੀ ਦੇ ਸਲਾਹਕਾਰ ਨਾਸਿਰ ਅਸਲਮ ਵਾਨੀ ਨਾਲ ਬੈਠੇ ਸਨ। ਜ਼ਹੀਰ ਅਤੇ ਜ਼ਮੀਰ ਦੋਹਾਂ ਨੇ ਉਨ੍ਹਾਂ ਦੇ ਪਰਿਵਾਰ ਦੇ ਗੜ੍ਹ ਰਹੇ ਗਾਂਦੇਰਬਲ 'ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ 'ਚ ਸਰਗਰਮ ਰੂਪ ਨਾਲ ਹਿੱਸਾ ਲਿਆ ਸੀ। ਇਸੇ ਸੀਟ ਤੋਂ ਉਨ੍ਹਾਂ ਦੇ ਪਿਤਾ ਨੇ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ।
ਉਹ ਲੋਕ ਸਭਾ ਚੋਣਾਂ ਦੌਰਾਨ ਵੀ ਆਪਣੇ ਪਿਤਾ ਨਾਲ ਚੋਣ ਪ੍ਰਚਾਰ 'ਚ ਸ਼ਾਮਲ ਹੋਏ ਸਨ, ਜਿਸ 'ਚ ਅਬਦੁੱਲਾ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਲੋਕ ਸਭਾ ਖੇਤਰ ਤੋਂ ਹਾਰ ਗਏ ਸਨ। ਵਿਧਾਨ ਸਭਾ ਚੋਣਾਂ 'ਚ ਦੋਹਾਂ ਨੂੰ ਆਪਣੇ ਪਿਤਾ ਲਈ ਸਰਗਰਮ ਰੂਪ ਨਾਲ ਪ੍ਰਚਾਰ ਕਰਦੇ ਹੋਏ, ਗਾਂਦੇਰਬਲ ਵਿਧਾਨ ਸਭਾ ਖੇਤਰ 'ਚ ਪਾਰਟੀ ਵਰਕਰਾਂ ਨਾਲ ਮਿਲਦੇ ਅਤੇ ਗੱਲਬਾਤ ਕਰਦੇ ਹੋਏ ਦੇਖਿਆ ਗਿਆ ਸੀ। ਉਮਰ ਅਬਦੁੱਲਾ ਦੇ ਬੇਟਿਆਂ ਨੇ ਮੱਧ ਕਸ਼ਮੀਰ ਜ਼ਿਲ੍ਹੇ 'ਚ ਪਾਰਟੀ ਵਰਕਰਾਂ ਦੀ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਜਨਤਕ ਭਾਸ਼ਾ ਵੀ ਦਿੱਤੇ। ਉਨ੍ਹਾਂ ਨੇ ਵਰਕਰਾਂ ਦੀ ਗੱਲ ਸੁਣੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਖ਼ੁਦ ਇਹ ਯਕੀਨੀ ਕਰਨਗੇ ਕਿ ਉਨ੍ਹਾਂ ਦੀਆਂ ਅਸਲ ਚਿੰਤਾਵਾਂ 'ਤੇ ਧਿਆਨ ਦਿੱਤਾ ਜਾਵੇ। ਹਾਲ ਹੀ 'ਚ ਉਨ੍ਹਾਂ ਨੇ ਜੰਮੂ 'ਚ ਨੈਸ਼ਨਲ ਕਾਨਫਰੰਸ (ਨੈਕਾਂ) ਹੈੱਡ ਕੁਆਰਟਰ 'ਚ ਪਾਰਟੀ ਦੀ ਯੂਥ ਇਕਾਈ ਦੀ ਬੈਠਕ 'ਚ ਵੀ ਹਿੱਸਾ ਲਿਆ। ਉਨ੍ਹਾਂ ਨੇ ਪਾਰਟੀ ਦੇ ਵਿਦਿਆਰਥੀ ਸੰਘ ਦਫ਼ਤਰ ਦਾ ਦੌਰਾ ਕੀਤਾ ਅਤੇ ਯੂਥ ਵਰਕਰਾਂ ਨਾਲ ਗੱਲਬਾਤ ਕੀਤੀ। ਹਾਲਾਂਕਿ ਦੋਹਾਂ ਦਾ ਕਹਿਣਾ ਇਹੀ ਹੈ ਕਿ ਉਨ੍ਹਾਂ ਦੀ ਰਾਜਨੀਤੀ 'ਚ ਸ਼ਾਮਲ ਹੋਮ ਦੀ ਕੋਈ ਯੋਜਨਾ ਨਹੀਂ ਹੈ, ਕਿਉਂਕਿ ਉਹ ਅਜੇ ਇਸ ਲਿਹਾਜ ਤੋਂ ਛੋਟੇ ਹਨ ਅਤੇ ਪਹਿਲੇ ਸਿੱਖਣਾ ਚਾਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8