ਨਾਰਕੋ ਐਕਟ ਦੇ ਅਧੀਨ 1.5 ਕਰੋੜ ਰੁਪਏ ਦੀ ਜਾਇਦਾਦ ਕੁਰਕ
Monday, Nov 18, 2024 - 06:17 PM (IST)
ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਪੁਲਸ ਨੇ ਨਾਰਕੋ ਐਕਟ ਦੇ ਅਧੀਨ 1.5 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਮਟਨ ਪੁਲਸ ਨੇ ਖਰੀਬਲ ਦੇ ਆਜ਼ਮ ਖਾਨ ਮੁਹੱਲੇ ਦੇ ਅਫਰੋਜ਼ ਅਹਿਮਦ ਭੱਟ ਨਾਲ ਸੰਬੰਧਤ 80 ਲੱਖ ਰੁਪਏ ਮੁੱਲ ਦੇ ਇਕ ਮੰਜ਼ਿਲਾ ਘਰ ਨੂੰ ਜ਼ਬਤ ਕੀਤਾ ਹੈ। ਅਫਰੋਜ਼ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ 'ਚ ਆਪਣੀ ਭੂਮਿਕਾ ਲਈ ਐੱਨਡੀਪੀਐੱਸ ਦੇ ਕਈ ਮਾਮਲਿਆਂ 'ਚ ਸ਼ਾਮਲ ਹੈ।
ਇਸੇ ਤਰ੍ਹਾਂ ਸ਼੍ਰੀਗੁਫਵਾੜਾ ਪੁਲਸ ਨੇ 79 ਲੱਖ ਰੁਪਏ ਮੁੱਲ ਦੀਆਂ ਤਿੰਨ ਦੁਕਾਨਾਂ ਕੁਰਕ ਕੀਤੀਆਂ, ਜਿਨ੍ਹਾਂ ਦੇ ਮਾਲਕ ਪੀਰ ਆਸਿਫ਼ ਮੁਹੰਮਦ ਸ਼ਾਹ ਅਤੇ ਪੀਰ ਤੌਸੀਫ਼ ਅਹਿਮਦ ਸ਼ਾਹ ਹਨ ਅਤੇ ਦੋਵੇਂ ਕਲਾਂ, ਸ਼੍ਰੀਗੁਫਵਾੜਾ ਦੇ ਵਾਸੀ ਹਨ। ਦੋਵੇਂ ਭਰਾ ਐੱਨਡੀਪੀਐੱਸ ਦੇ ਕਈ ਮਾਮਲਿਆਂ 'ਚ ਸ਼ਾਮਲ ਹੋਣ ਲਈ ਜਾਂਚ ਦੇ ਘੇਰੇ 'ਚ ਹਨ। ਨਸ਼ੀਲੇ ਪਦਾਰਥ ਤਸਕਰਾਂ ਖ਼ਿਲਾਫ਼ ਪੁਲਸ ਦੀ ਕਾਰਵਾਈ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਨੂੰ ਖ਼ਤਮ ਕਰਨ ਅਤੇ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਨੈੱਟਵਰਕ ਨੂੰ ਖ਼ਤਮ ਕਰਨ ਲਈ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8