LG ਮਨੋਜ ਸਿਨਹਾ ਦੇ ਸੰਬੋਧਨ ਨਾਲ ਸ਼ੁਰੂ ਹੋਇਆ ਜੰਮੂ ਕਸ਼ਮੀਰ ਦਾ ਵਿਧਾਨ ਸਭਾ ਸੈਸ਼ਨ

Monday, Feb 02, 2026 - 11:47 AM (IST)

LG ਮਨੋਜ ਸਿਨਹਾ ਦੇ ਸੰਬੋਧਨ ਨਾਲ ਸ਼ੁਰੂ ਹੋਇਆ ਜੰਮੂ ਕਸ਼ਮੀਰ ਦਾ ਵਿਧਾਨ ਸਭਾ ਸੈਸ਼ਨ

ਜੰਮੂ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ 23 ਦਿਨਾ ਵਿਧਾਨ ਸੈਸ਼ਨ ਦੀ ਸ਼ੁਰੂਆਤ ਸੋਮਵਾਰ ਨੂੰ ਉੱਪ ਰਾਜਪਾਲ ਮਨੋਜ ਸਿਨਹਾ ਦੇ ਸਦਨ ਨੂੰ ਸੰਬੋਧਨ ਨਾਲ ਹੋਈ। ਉੱਪ ਰਾਜਪਾਲ ਦੇ ਸੰਬੋਧਨ ਤੋਂ ਬਾਅਦ ਉਨ੍ਹਾਂ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਕਈ ਦਿਨਾਂ ਤੱਕ ਚਰਚਾ ਹੇਵਗੀ, ਨਾਲ ਹੀ ਇਸ 'ਤੇ ਸਰਕਾਰ ਵਲੋਂ ਜਵਾਬ ਵੀ ਦਿੱਤਾ ਜਾਵੇਗਾ। ਵਿਧਾਨ ਸਭਾ ਦਾ ਇਹ 5ਵਾਂ ਸੈਸ਼ਨ, ਜੋ ਤਿੰਨ ਮਹੀਨੇ ਦੀ ਮਿਆਦ 'ਚ ਪੜਾਵਾਂ 'ਚ ਆਯੋਜਿਤ ਕੀਤਾ ਜਾ ਰਿਹਾ ਹੈ। ਜੰਮੂ ਅਤੇ ਕਸ਼ਮੀਰ ਵਿਧਾਨ ਦਾ ਬਜਟ ਸੈਸ਼ਨ 6 ਫਰਵਰੀ ਤੋਂ ਸ਼ੁਰੂ ਹੋਵੇਗਾ, ਜਿਸ 'ਚ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਸਦਨ 'ਚ ਬਜਟ ਪੇਸ਼ ਕਰੇਗੀ। ਸ਼੍ਰੀ ਅਬਦੁੱਲਾ ਕੋਲ ਵਿੱਤ ਵਿਭਾਗ ਵੀ ਹੈ, ਉਹ 16 ਅਕਤੂਬਰ 2024 ਨੂੰ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਸਰਕਾਰ ਦਾ ਦੂਜਾ ਬਜਟ ਪੇਸ਼ ਕਰਨਗੇ। ਜਿਸ ਨਾਲ ਲਗਭਗ 6 ਸਾਲ ਦਾ ਕੇਂਦਰ ਸ਼ਾਸਨ ਖ਼ਤਮ ਹੋ ਜਾਵੇਗਾ। 

ਵਿਧਾਨ ਸਭਾ ਸਪੀਕਰ ਰਹੀਮ ਰਾਥਰ ਵਲੋਂ ਜਾਰੀ ਵਿਧਾਨ ਸਭਾ ਕੈਲੰਡਰ ਅਨੁਸਾਰ ਬਜਟ ਸੈਸ਼ਨ 4 ਅਪ੍ਰੈਲ ਨੂੰ ਖ਼ਤਮ ਹੋਵੇਗਾ ਅਤੇ ਤਿੰਨ ਪੜਾਵਾਂ 'ਚ ਚੱਲੇਗਾ। ਪਹਿਲਾ ਪੜਾਅ ਅੱਜ ਸ਼ੁਰੂ ਹੋਇਆ ਅਤੇ ਰਮਜ਼ਾਨ ਸ਼ੁਰੂ ਹੋਣ ਤੋਂ ਪਹਿਲਾਂ (ਚੰਨ ਦਿੱਸਣ 'ਤੇ 18 ਜਾਂ 19 ਫਰਵਰੀ) ਤੱਕ ਚੱਲੇਗਾ ਅਤੇ ਦੂਜਾ ਤੇ ਤੀਜਾ ਪੜਾਅ ਮਾਰਚ-ਅਪ੍ਰੈਲ 'ਚ ਈਦ-ਉਲ-ਫਿਤਰ ਤੋਂ ਬਾਅਦ ਹੋਣਗੇ। ਵਿਧਾਨ ਸਭਾ ਕੈਲੰਡਰ ਅਨੁਸਾਰ, ਮਾਰਚ ਅਤੇ ਅਪ੍ਰੈਲ 'ਚ 5 ਅਤੇ 4 ਦਿਨ ਦਾ ਕੰਮਕਾਜ ਹੋਵੇਗਾ। ਬਜਟ ਪੇਸ਼ ਹੋਣ ਤੋਂ ਬਾਅਦ ਬਜਟ 'ਤੇ ਆਮ ਚਰਚਾ ਅਤੇ ਸਰਕਾਰ ਦਾ ਜਵਾਬ ਹੋਵੇਗਾ। ਅਪ੍ਰੈਲ ਪੜਾਅ 'ਚ ਸਰਕਾਰੀ ਕੰਮਕਾਜ ਦੇ ਨਾਲ-ਨਾਲ ਨਿੱਜੀ ਮੈਂਬਰ ਬਿੱਲ ਅਤੇ ਪ੍ਰਸਤਾਵ ਵੀ ਪੇਸ਼ ਕੀਤੇ ਜਾਣਗੇ। ਬਜਟ ਪੇਸ਼ਕਾਰੀ ਤੋਂ ਬਾਅਦ ਬਜਟ 'ਤੇ ਆਮ ਚਰਚਾ ਹੋਵੇਗੀ ਅਤੇ ਇਸ 'ਤੇ ਸਰਕਾਰ ਵਲੋਂ ਜਵਾਬ ਦਿੱਤਾ ਜਾਵੇਗਾ। ਅਪ੍ਰੈਲ ਪੜਾਅ 'ਚ ਪ੍ਰਾਈਵੇਟ ਮੈਂਬਰ ਬਿੱਲ ਅਤੇ ਪ੍ਰਸਤਾਵਾਂ ਦੇ ਨਾਲ-ਨਾਲ ਸਰਕਾਰੀ ਕੰਮਕਾਜ ਵੀ ਸ਼ਾਮਲ ਰਹੇਗਾ। ਇਸ ਸੈਸ਼ਨ ਲਈ ਵਿਧਾਇਕਾਂ ਵਲੋਂ ਕਰੀਬ 1,500 ਪ੍ਰਸ਼ਨ ਪੇਸ਼ ਕੀਤੇ ਗਏ ਹਨ। 90 ਮੈਂਬਰੀ ਸਦਨ 'ਚ ਮੁੱਖ ਮੰਤਰੀ, 5 ਮੰਤਰੀਆਂ ਅਤੇ ਸਪੀਕਰ ਸਮੇਤ 83 ਵਿਧਾਇਕ ਹਰੇਕ 20 ਪ੍ਰਸ਼ਨ ਪੁੱਛਣ ਦੇ ਯੋਗ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

DIsha

Content Editor

Related News