ਕਸ਼ਮੀਰ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2900 ਦੇ ਪਾਰ, ਹੁਣ ਤੱਕ 36 ਦੀ ਹੋਈ ਮੌਤ

Friday, Jun 05, 2020 - 04:40 PM (IST)

ਕਸ਼ਮੀਰ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2900 ਦੇ ਪਾਰ, ਹੁਣ ਤੱਕ 36 ਦੀ ਹੋਈ ਮੌਤ

ਸ਼੍ਰੀਨਗਰ- ਕੇਂਦਰ ਸ਼ਾਸਿਤ ਜੰਮੂ-ਕਸ਼ਮੀਰ 'ਚ ਸ਼੍ਰੀਨਗਰ ਦੇ ਇਕ ਹਸਪਤਾਲ 'ਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਨਾਲ ਇਕ 65 ਸਾਲਾ ਜਨਾਨੀ ਦੀ ਮੌਤ ਹੋ ਗਈ, ਜਿਸ ਨਾਲ ਸੂਬੇ 'ਚ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 36 ਹੋ ਗਈ ਹੈ। ਸੂਬੇ 'ਚ ਪਿਛਲੇ 10 ਦਿਨਾਂ 'ਚ 14 ਲੋਕਾਂ ਦੀ ਕੋਵਿਡ-19 ਨਾਲ ਮੌਤ ਹੋ ਚੁਕੀ ਹੈ ਅਤੇ 18 ਦਿਨਾਂ 'ਚ ਕੋਰੋਨਾ ਦੇ 22 ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 2900 ਦੇ ਪਾਰ ਪਹੁੰਚ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬਟਮਾਲੂ ਦੀ ਰਹਿਣ ਵਾਲੀ ਜਨਾਨੀ ਨੂੰ ਵੀਰਵਾਰ ਸਵੇਰੇ ਨਿਮੋਨੀਆ ਕਾਰਨ ਐੱਸ.ਐੱਚ.ਐੱਮ.ਐੱਸ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਸ਼ਾਮ ਨੂੰ ਸਿਹਤ ਵਿਗੜਨ ਨਾਲ ਬਜ਼ੁਰਗ ਜਨਾਨੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਨਾਨੀ ਦੇ ਸਵਾਬ ਦਾ ਨਮੂਨਾ ਜਾਂਚ ਲਈ ਪ੍ਰਯੋਗਸ਼ਾਲਾ ਭੇਜਿਆ ਗਿਆ ਸੀ, ਜੋ ਪਾਜ਼ੀਟਿਵ ਪਾਇਆ ਗਿਆ ਹੈ।

ਉਨ੍ਹਾਂ ਕਿਹਾ,''ਜਨਾਨੀ ਦਾ ਅੰਤਿਮ ਸੰਸਕਾਰ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਜਾਵੇਗਾ।'' ਜੰਮੂ ਦੇ 10 ਜ਼ਿਲ੍ਹਿਆਂ 'ਚ ਚਾਰ ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਕਸ਼ਮੀਰ ਦੇ 10 ਜ਼ਿਲ੍ਹਿਆਂ 'ਚ 32 ਲੋਕਾਂ ਦੀ ਇਸ ਬੀਮਾਰੀ ਨਾਲ ਜਾਨ ਜਾ ਚੁਕੀ ਹੈ। ਮਹਾਮਾਰੀ ਨਾਲ ਸਭ ਤੋਂ ਵਧ ਪ੍ਰਭਾਵਿਤ ਸ਼੍ਰੀਨਗਰ 'ਚ ਹੋਈ ਇਸ ਮੌਤ ਦੇ ਨਾਲ ਹੀ ਸ਼੍ਰੀਨਗਰ ਜ਼ਿਲ੍ਹੇ 'ਚ 9 ਲੋਕਾਂ ਦੀ ਮੌਤ ਹੋ ਚੁਕੀ ਹੈ। ਬਾਰਾਮੂਲਾ ਜ਼ਿਲ੍ਹੇ 'ਚ 7, ਅਨੰਤਨਾਗ 'ਚ 5, ਕੁਲਗਾਮ 'ਚ 4 ਲੋਕਾਂ ਦੀ ਮੌਤ ਹੋਈ ਹੈ।


author

DIsha

Content Editor

Related News