ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕਿਹਾ, 18-45 ਉਮਰ ਵਰਗ ਦਾ ਕੋਰੋਨਾ ਟੀਕਾਕਰਨ ਨਹੀਂ ਹੋਵੇਗਾ ਸ਼ੁਰੂ
Friday, Apr 30, 2021 - 06:51 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ 18-45 ਉਮਰ ਵਰਗ ਲਈ ਕੋਰੋਨਾ ਟੀਕਾਕਰਨ ਇਕ ਮਈ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸ਼ੁਰੂ ਨਹੀਂ ਹੋ ਸਕੇਗਾ। ਇਕ ਅਧਿਕਾਰੀ ਨੇ ਕਿਹਾ ਕਿ ਟੀਕਾ ਸਪਲਾਈ ਸ਼ੁਰੂ ਹੋਣ ਤੋਂ ਬਾਅਦ ਅਸਲ ਟੀਕਾਕਰਨ ਦੀ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਟੀਕਾਕਰਨ ਸਿਰਫ਼ ਰਜਿਸਟਰੇਸ਼ਨ ਦੇ ਮਾਧਿਅਮ ਨਾਲ ਹੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ 18-45 ਸਾਲ ਦੀ ਉਮਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਬੁਕਿੰਗ ਸਲਾਟ ਦੇ ਭੀੜ ਵਾਲੇ ਟੀਕਾਕਰਨ ਕੇਂਦਰ 'ਚ ਨਾ ਜਾਣ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ 11 ਜ਼ਿਲਿਆਂ ’ਚ ਪੂਰਨ ਲਾਕਡਾਊਨ
ਉਨ੍ਹਾਂ ਕਿਹਾ ਕਿ ਆਮ ਰੂਪ ਨਾਲ 45 ਸਾਲ ਤੋਂ ਵੱਧ ਦੇ ਲੋਕਾਂ ਲਈ ਟੀਕਾਕਰਨ ਜਾਰੀ ਹੈ। ਪ੍ਰਦੇਸ਼ ਨੇ ਪੂਰੇ 18-45 ਉਮਰ ਵਰਗ ਨੂੰ ਕਵਰ ਕਰਨ ਲਈ 1.24 ਕਰੋੜ ਵੈਕਸੀਨ ਦਾ ਆਦੇਸ਼ ਦਿੱਤਾ ਹੈ। ਇਹ ਦੇਸ਼ 'ਚ ਸਭ ਤੋਂ ਵੱਧ ਹੈ। ਉੱਪ ਰਾਜਪਾਲ ਦੇ ਸਲਾਹਕਾਰ ਬਸ਼ੀਰ ਖਾਨ ਨੇ ਵੀਰਵਾਰ ਰਾਤ ਕਿਹਾ ਕਿ ਜੰਮੂ ਕਸ਼ਮੀਰ ਨੇ ਪਹਿਲਾਂ ਹੀ 1.25 ਕਰੋੜ ਟੀਕਿਆਂ ਦਾ ਆਰਡਰ ਦਿੱਤਾ ਹੈ, ਜੋ ਦੇਸ਼ 'ਚ ਸਭ ਤੋਂ ਵੱਧ ਹੈ। ਸ਼੍ਰੀ ਖਾਨ ਨੇ ਵੀਰਵਾਰ ਨੂੰ ਦੇਰ ਰਾਤ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ,''ਅਸੀਂ ਪਹਿਲੇ ਟੀਕਾ ਪ੍ਰਾਪਤ ਕਰਨ ਵਾਲੇ ਲੋਕਾਂ 'ਚੋਂ ਇਕ ਹੋਵਾਂਗੇ।''
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ