ਜੰਮੂ : ਤਾਵੀ ਨਦੀ ''ਚ ਨਹਾਉਣ ਗਏ ਪੰਜ ਬੱਚਿਆਂ ''ਚੋਂ ਤਿੰਨ ਪਾਣੀ ''ਚ ਡੁੱਬੇ, ਬਚਾਅ ਕਾਰਜ ਜਾਰੀ
Monday, Mar 30, 2026 - 01:18 PM (IST)
ਨਗਰੋਟਾ : ਜੰਮੂ-ਕਸ਼ਮੀਰ ਦੇ ਜੰਮੂ ਜ਼ਿਲ੍ਹੇ ਦੇ ਨਗਰੋਟਾ ਇਲਾਕੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ। ਰਿਪੋਰਟਾਂ ਅਨੁਸਾਰ, ਉਕਤ ਇਲਾਕੇ ਵਿਚ ਪੰਜ ਬੱਚੇ ਇਕੱਠੇ ਹੋਏ ਕੇ ਤਵੀ ਨਦੀ ਵਿੱਚ ਨਹਾਉਣ ਲਈ ਗਏ ਸਨ। ਨਹਾਉਂਦੇ ਸਮੇਂ ਉਨ੍ਹਾਂ ਵਿੱਚੋਂ ਤਿੰਨ ਬੱਚੇ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਜਾਣ ਕਾਰਨ ਡੁੱਬ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਨੇ ਰਾਤ ਨੂੰ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - ਪਤਨੀ ਤੋਂ ਖਹਿੜਾ ਛੁੱਟਣ 'ਤੇ ਪਤੀ ਨੇ ਲਿਆ ਸੁੱਖ ਦਾ ਸਾਹ! 9 KM ਗੋਡਿਆਂ ਭਾਰ ਪਹੁੰਚਿਆ ਮਾਂ ਦੇ ਦਰਬਾਰ
ਬੱਚਿਆਂ ਦੀ ਭਾਲ ਕਰਨ ਲਈ ਟੀਮਾਂ ਨੇ ਕਾਫ਼ੀ ਦੇਰ ਤੱਕ ਤਲਾਸ਼ੀ ਮੁਹਿੰਮ ਚਲਾਈ ਪਰ ਹਨੇਰਾ ਜ਼ਿਆਦਾ ਹੋਣ ਕਾਰਨ ਦੇਰ ਰਾਤ ਬਚਾਅ ਕਾਰਜ ਨੂੰ ਅਸਥਾਈ ਤੌਰ 'ਤੇ ਰੋਕਣਾ ਪਿਆ। ਅੱਜ ਸਵੇਰੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਹੀ ਖੋਜ ਕਾਰਜ ਮੁੜ ਸ਼ੁਰੂ ਕਰ ਦਿੱਤੇ ਗਏ ਹਨ। ਬਚਾਅ ਟੀਮਾਂ ਲਾਪਤਾ ਬੱਚਿਆਂ ਦੀ ਸਰਗਰਮੀ ਨਾਲ ਭਾਲ ਕਰ ਰਹੀਆਂ ਹਨ। ਸਥਾਨਕ ਪ੍ਰਸ਼ਾਸਨ ਅਤੇ ਪਿੰਡ ਵਾਸੀ ਵੀ ਮੌਕੇ 'ਤੇ ਮੌਜੂਦ ਹਨ, ਜਦੋਂ ਕਿ ਪੂਰੇ ਇਲਾਕੇ ਵਿੱਚ ਸੋਗ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ - 3 ਮਿੰਟ 'ਚ ਮਿਲੇਗਾ ਭਰਿਆ ਸਿਲੰਡਰ, ਇਸ ਸੂਬੇ 'ਚ ਸ਼ੁਰੂ ਹਾਈ-ਟੈਕ ਸਰਵਿਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
