ਜੰਮੂ ''ਚ ਖੂਬ ਵਿਕ ਰਹੇ ਹਨ ''ਬਾਈਕਾਟ ਚਾਈਨਾ'' ਵਾਲੇ ਮਾਸਕ

Sunday, Jun 21, 2020 - 02:39 PM (IST)

ਜੰਮੂ ''ਚ ਖੂਬ ਵਿਕ ਰਹੇ ਹਨ ''ਬਾਈਕਾਟ ਚਾਈਨਾ'' ਵਾਲੇ ਮਾਸਕ

ਜੰਮੂ- ਭਾਰਤ ਅਤੇ ਚੀਨ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਚਾਈਨੀਜ਼ ਚੀਜ਼ਾਂ ਦੇ ਉਤਪਾਦ ਦਾ ਬਾਈਕਾਟ ਸ਼ੁਰੂ ਹੋ ਗਿਆ ਹੈ। ਦੇਸ਼ 'ਚ ਲੋਕਾਂ ਨੇ ਬਾਈਕਾਟ ਚਾਈਨਾ ਦੀ ਮੁਹਿੰਮ ਚੱਲਾ ਦਿੱਤੀ ਹੈ। ਲੋਕ ਆਪਣੇ-ਆਪਣੇ ਤਰ੍ਹਾਂ ਨਾਲ ਚੀਨੀ ਚੀਜ਼ਾਂ ਦਾ ਬਾਈਕਾਟ ਕਰ ਰਹੇ ਹਨ। ਅਜਿਹੇ 'ਚ ਜੰਮੂ-ਕਸ਼ਮੀਰ ਦੇ ਲੋਕਾਂ ਨੇ ਮਾਸਕ ਰਾਹੀਂ ਲੋਕਾਂ ਨੂੰ ਚੀਨੀ ਮਾਸਕ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਲੋਕ ਇੱਥੇ ਬਾਈਕਾਟ ਚੀਨ ਲਿੱਖੇ ਮਾਸਕ ਪਹਿਨ ਰਹੇ ਹਨ।

ਬਾਈਕਾਟ ਚੀਨ ਲਿਖੇ ਹੋਏ ਮਾਸਕ ਜੰਮੂ-ਕਸ਼ਮੀਰ 'ਚ ਖੂਬ ਵਿਕ ਰਹੇ ਹਨ। ਮਾਸਕ ਖਰੀਦਣ ਆ ਰਹੇ ਗਾਹਕਾਂ ਦਾ ਮੰਨਣਾ ਹੈ ਕਿ ਚੀਨ ਨੂੰ ਜੇਕਰ ਹਰਾਉਣਾ ਹੈ ਤਾਂ ਉਸ ਨੂੰ ਆਰਥਿਕ ਰੂਪ ਨਾਲ ਮਾਰਨਾ ਜ਼ਰੂਰੀ ਹੈ। ਭਾਰਤੀ ਲੋਕ ਜੇਕਰ ਚੀਨੀ ਉਤਪਾਦਾਂ ਦੀ ਵਰਤੋਂ ਬੰਦ ਕਰਨ ਦੇਣ ਤਾਂ ਉਸ ਨੂੰ ਲੱਖਾਂ ਕਰੋੜਾਂ ਦਾ ਨੁਕਸਾਨ ਹੋਵੇਗਾ, ਜਿਸ ਨਾਲ ਉਸ ਨੂੰ ਸਬਕ ਮਿਲੇਗਾ।

ਬਾਈਕਾਟ ਚਾਈਨਾ ਵਾਲਾ ਮਾਸਕ ਵੇਚਣ ਵਾਲੇ ਇਕ ਦੁਕਾਨਦਾਰ ਅਮਿਤ ਨੇ ਦੱਸਿਆ ਕਿ ਗਲਵਾਨ ਵੈਲੀ 'ਚ ਹੋਈ ਹਿੰਸਕ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ। ਉਸ ਦੇ ਬਾਅਤ ਤੋਂ ਲੋਕ ਚੀਨ ਦਾ ਮਾਸਕ ਨਹੀਂ ਖਰੀਦ ਰਹੇ ਹਨ। ਕੁਝਲੋਕਾਂ ਨੇ ਬਾਈਕਾਟ ਚੀਨ ਲਿਖੇ ਮਾਸਕ ਮੰਗੇ, ਜਿਸ ਤੋਂ ਬਾਅਦ ਹੌਲੀ-ਹੌਲੀ ਉਨ੍ਹਾਂ ਦੀਆਂ ਬੀਤੇ 2 ਦਿਨਾਂ 'ਚ ਡਿਮਾਂਡ ਖੂਬ ਵਧੀ ਹੈ।


author

DIsha

Content Editor

Related News