BSF ਜਵਾਨਾਂ ਲਈ ਨਵਾਂ ਮੰਤਰ ''ਜੋ ਫਿਟ ਹੈ, ਉਹ ਹਿੱਟ ਹੈ''

Monday, Sep 14, 2020 - 05:06 PM (IST)

BSF ਜਵਾਨਾਂ ਲਈ ਨਵਾਂ ਮੰਤਰ ''ਜੋ ਫਿਟ ਹੈ, ਉਹ ਹਿੱਟ ਹੈ''

ਜੰਮੂ— ਸਰੱਹਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ. ਜੀ.) ਐੱਨ. ਐੱਸ. ਜਾਮਵਾਲ ਨੇ ਸੋਮਵਾਰ ਨੂੰ ਫਿਟਨੈੱਸ 'ਤੇ ਜ਼ੋਰ ਦਿੰਦੇ ਹੋਏ 'ਫਿਟ ਇੰਡੀਆ ਫਰੀਡਮ ਰਨ' ਦੌੜ ਦਾ ਆਯੋਜਨ ਕੀਤਾ। ਜਾਮਵਾਲ ਨੇ ਇੱਥੇ ਕੋਵਿਡ 19 ਦੇ ਬਚਾਅ ਦੇ ਨਿਰਦੇਸ਼ਾਂ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਹਰਗੋਵਿੰਦ ਭਟਨਾਗਰ ਸਟੇਡੀਅਮ ਤੋਂ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਕਿਹਾ ਕਿ  'ਜੋ ਫਿਟ ਹੈ, ਉਹ ਹਿੱਟ ਹੈ'। 

ਇਸ ਦੌੜ ਦਾ ਆਯੋਜਨ ਖੇਡ ਮੰਤਰਾਲਾ ਦੇ 'ਫਿਟ ਇੰਡੀਆ ਮੂਵਮੈਂਟ' ਤਹਿਤ ਕੀਤਾ ਗਿਆ। ਇਸ ਵਿਚ ਕਰੀਬ 500 ਅਧਿਕਾਰੀਆਂ ਅਤੇ ਜਵਾਨਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਦੌੜ ਦਾ ਉਦੇਸ਼ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਸਿਹਤਮੰਦ ਰਹਿਣ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਮੌਜੂਦਾ ਸਮੇਂ ਵਿਚ ਲੋਕ ਪੈਸੇ ਦੀ ਖ਼ਾਤਰ ਆਪਣੀ ਸਿਹਤ ਨੂੰ ਭੁੱਲ ਚੁੱਕੇ ਹਨ ਪਰ ਸਿਹਤ ਦੀ ਸਾਡੀ ਅਸਲੀ ਪੂੰਜੀ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਬਿਨਾਂ ਕਿਸੇ ਦਬਾਅ ਦੇ ਖ਼ੁਦ ਨੂੰ ਫਿਟ ਰੱਖਿਆ ਜਾਵੇ। ਅਸੀਂ ਨਿਯਮਿਤ ਅਭਿਆਸ ਅਤੇ ਯੋਗਾ ਕਰ ਕੇ ਆਪਣੀਆਂ ਦਵਾਈਆਂ ਦੇ ਖਰਚ ਨੂੰ ਘੱਟ ਕਰ ਸਕਦੇ ਹਾਂ। 
 


author

Tanu

Content Editor

Related News