ਵੈਸ਼ਨੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਲਈ ਵਿਸ਼ਾਲ ਦੁਰਗਾ ਭਵਨ ਬਣਾਉਣ ਦੀ ਯੋਜਨਾ
Friday, Dec 06, 2019 - 10:33 AM (IST)

ਜੰਮੂ— ਜੰਮੂ-ਕਸ਼ਮੀਰ ਵਿਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ 'ਦੁਰਗਾ ਭਵਨ' ਬਣਾਉਣ ਦੀ ਯੋਜਨਾ ਹੈ। ਇਸ ਵਿਚ ਇਕ ਵਾਰ 4 ਹਜ਼ਾਰ ਸ਼ਰਧਾਲੂਆਂ ਨੂੰ ਠਹਿਰਾਇਆ ਜਾ ਸਕੇਗਾ।
'ਦੁਰਗਾ ਭਵਨ' ਭਵਨ ਮਾਸਟਰ ਪਲਾਨ ਦੇ ਪਹਿਲੇ ਪੜਾਅ ਦਾ ਹਿੱਸਾ ਹੈ ਜਿਸ ਦੇ ਤਹਿਤ ਕਤਾਰ ਪ੍ਰਬੰਧਨ ਤੰਤਰ ਅਤੇ ਨਿਕਾਸ ਮਾਰਗ ਦਾ ਵੀ ਨਿਰਮਾਣ ਹੋਵੇਗਾ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ (ਐੱਸ. ਐੱਮ. ਵੀ. ਡੀ. ਐੱਸ. ਬੀ.) ਦੀ 65ਵੀਂ ਬੈਠਕ ਵਿਚ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ।
ਬੈਠਕ ਦੀ ਪ੍ਰਧਾਨਗੀ ਉਪ ਰਾਜਪਾਲ ਗਿਰੀਸ਼ ਚੰਦਰ ਮੁਰਮੂ ਨੇ ਕੀਤੀ। ਭਵਨ ਮਾਸਟਰ ਪਲਾਨ ਦੇ ਪਹਿਲੇ ਪੜਾਅ ਵਿਚ 90 ਕਰੋੜ ਰੁਪਏ ਦਾ ਖਰਚ ਆਉਣ ਦਾ ਅਨੁਮਾਨ ਹੈ।