ਸੈਲਾਨੀਆਂ ਦੇ ਸਵਾਗਤ ਲਈ ਤਿਆਰ 'ਕਸ਼ਮੀਰ',ਬਰਫ਼ੀਲੀਆਂ ਵਾਦੀਆਂ ਬਣਨਗੀਆਂ ਖਿੱਚ ਦਾ ਕੇਂਦਰ

Tuesday, Nov 24, 2020 - 04:04 PM (IST)

ਸੈਲਾਨੀਆਂ ਦੇ ਸਵਾਗਤ ਲਈ ਤਿਆਰ 'ਕਸ਼ਮੀਰ',ਬਰਫ਼ੀਲੀਆਂ ਵਾਦੀਆਂ ਬਣਨਗੀਆਂ ਖਿੱਚ ਦਾ ਕੇਂਦਰ

ਨੈਸ਼ਨਲ ਡੈਕਸ : ਉੱਤਰ ਭਾਰਤ 'ਚ ਸਰਦੀ ਦੇ ਆਗਾਜ਼ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਸੈਰ-ਸਪਾਟੇ ਉਦਯੋਗ 'ਚ ਹਾਲਾਤ ਸੁਧਰਨ ਦੀ ਉਮੀਦ ਜਾਗ ਪਈ ਹੈ। ਘਾਟੀ 'ਚ ਬਰਫ਼ ਨਾਲ ਢੱਕੀਆਂ ਵਾਦੀਆਂ ਦਾ ਸੈਲਾਨੀਆਂ 'ਚ ਖਿੱਚ ਦਾ ਕਾਰਨ ਬਣ ਰਹੀਆਂ ਹਨ। ਅਜਿਹੇ 'ਚ ਦੇਸ਼-ਵਿਦੇਸ਼ ਤੋਂ ਸੈਲਾਨੀ ਇਥੇ ਪਹੁੰਚਣੇ ਸ਼ੁਰੂ ਹੋ ਗਏ ਹਨ। ਸੈਲਾਨੀਆਂ ਦੀ ਗਿਣਤੀ ਵੱਧਣ ਨਾਲ ਸੈਰ-ਸਪਾਟਾ ਉਦਯੋਗ ਫ਼ਿਰ ਤੋਂ ਪਟੜੀ 'ਤੇ ਆ ਗਿਆ ਹੈ। 

ਇਹ ਵੀ ਪੜ੍ਹੋ : ਗੈਂਗਸਟਰ ਸੁੱਖਾ ਗਿੱਲ ਲੰਮੇ ਦੇ ਫੇਸਬੁੱਕ ਖਾਤੇ ਤੋਂ ਡਿਲੀਟ ਹੋਈਆਂ ਪੋਸਟਾਂ, ਫਿਰ ਦਿੱਤੀ ਚਿਤਾਵਨੀ

ਪਿੱਛਲੇ ਸਾਲ ਘਾਟੀ 'ਚ 43,000 ਸੈਲਾਨੀ ਆਏ
ਕੇਂਦਰ ਸ਼ਾਸਤ ਪ੍ਰਦੇਸ਼ ਦੇ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਅਗਸਤ ਤੋਂ ਦਸੰਬਰ ਦੇ ਵਿਚਕਾਰ ਘਾਟੀ 'ਚ 43,000 ਸੈਲਾਨੀ ਆਏ ਸਨ। ਮੌਜੂਦਾ ਸਾਲ 'ਚ ਹੁਣ ਤੱਕ ਇਹ ਸੰਖਿਆ 19,000 ਹੈ। ਸੈਰ-ਸਪਾਟਾ ਉਦਯੋਗ ਦੇ ਸੂਤਰਾਂ ਮੁਤਾਬਕ ਜੁਲਾਈ 'ਚ ਸਰਕਾਰ ਜੰਮੂ-ਕਸ਼ਮੀਰ ਨੂੰ ਸੈਰ-ਸਪਾਟੇ ਲਈ ਖੋਲ੍ਹੇ ਜਾਣ ਤੋਂ ਬਾਅਦ ਇਸ 'ਚ ਹੋਲੀ-ਹੋਲੀ ਸੁਧਾਰ ਹੋ ਰਿਹਾ ਹੈ। 

ਇਹ ਵੀ ਪੜ੍ਹੋ : ਸਾਲ ਪਹਿਲਾਂ ਹੋਇਆ ਸੀ ਰਿਸ਼ਤਾ, ਹੁਣ ਕੁੜੀ ਵਾਲਿਆਂ ਬੇਰੰਗ ਮੋੜੀ ਬਰਾਤ, ਵਜ੍ਹਾ ਕਰ ਦੇਵੇਗੀ ਹੈਰਾਨ

ਬੁਕਿੰਗ 'ਚ ਹੋ ਰਿਹਾ ਹੈ ਵਾਧਾ 
ਅਧਿਕਾਰੀਆਂ ਨੇ ਕਿਹਾ ਕਿ ਕਈ ਸੈਲਾਨੀਆਂ ਨੇ ਗੁਲਮਰਗ, ਸੋਨਮਾਰਗ ਆਤੇ ਪਹਿਲਗਾਮ ਦੀ ਯਾਤਰਾ ਕੀਤੀ ਹੈ। ਘਾਟੀ 'ਚ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਇਹ ਥਾਵਾਂ ਹਨ। ਉਨ੍ਹਾਂ ਕਿਹਾ ਕਿ ਪਿੱਛਲੇ ਕੁਝ ਹਫ਼ਤਿਆਂ 'ਚ ਇਨ੍ਹਾਂ ਥਾਵਾਂ ਲਈ ਯਾਤਰੀਆਂ ਵਲੋਂ ਪੁੱਛਗਿੱਛ ਵਧੀ ਹੈ। ਖ਼ਾਸ ਕਰਕੇ ਸਰਦੀਆਂ ਦੇ ਮੌਸਮ ਦੇ ਲਈ ਬੁਕਿੰਗ 'ਚ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦ ਦਾ ਐਲਾਨ: ਸੁੱਖਾ ਲੰਮਾ ਗਰੁੱਪ ਦੇ ਗੈਂਗਸਟਰਾਂ ਨੂੰ ਮਾਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਮਿਲੇਗਾ ਵੱਡਾ ਇਨਾਮ

ਸਰਦੀਆਂ ਦੇ ਮੌਸਮ 'ਚ ਹਾਲਾਤ ਹੋਣਗੇ ਵਧੀਆ 
ਟ੍ਰੈਵਲ ਏਜੰਟ ਐਸੋਸੀਏਸ਼ਨ ਆਫ਼ ਕਸ਼ਮੀਰ ਦੇ ਚੇਅਰਮੈਨ ਫ਼ਾਰੂਕ ਅਹਿਮਦ ਕੁਠੂ ਨੇ ਜੰਮੂ-ਕਸ਼ਮੀਰ 'ਚ ਆਉਣ ਵਾਲੇ ਦਿਨਾਂ 'ਚ ਸੈਰ-ਸਪਾਟੇ ਦੀ ਸਥਿਤੀ 'ਚ ਸੁਧਾਰ ਆਉਣ ਦੀ ਉਮੀਦ ਜਤਾਈ ਹੈ। ਉਨ੍ਹਾਂ ਕਿਹਾ ਕਿ ਕੁਝ ਗਤੀਵਿਧੀਆਂ ਸਾਕਾਰਤਮਕ ਰੁੱਖ ਦਿਖਾ ਰਹੀ ਹੈ ਅਤੇ ਸੈਰ-ਸਪਾਟਾ ਵਿਭਾਗ ਨੇ ਵੀ ਕੁਝ ਕੰਮ-ਕਾਰ ਸ਼ੁਰੂ ਕੀਤਾ ਹੈ।


author

Baljeet Kaur

Content Editor

Related News