ਜੰਮੂ-ਕਸ਼ਮੀਰ: ਡੂੰਘੀ ਖੱਡ 'ਚ ਡਿੱਗਿਆ ਵਾਹਨ, 3 ਮਜ਼ਦੂਰਾਂ ਦੀ ਮੌਤ

Saturday, Oct 07, 2023 - 03:42 PM (IST)

ਜੰਮੂ-ਕਸ਼ਮੀਰ: ਡੂੰਘੀ ਖੱਡ 'ਚ ਡਿੱਗਿਆ ਵਾਹਨ, 3 ਮਜ਼ਦੂਰਾਂ ਦੀ ਮੌਤ

ਜੰਮੂ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਇਕ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਜਾ ਡਿੱਗਿਆ, ਜਿਸ ਨਾਲ ਉਸ 'ਚ ਸਵਾਰ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 5 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਮਜ਼ਦੂਰ ਖੇਲਾਨੀ 'ਚ ਵਾਹਨ 'ਚ ਸਵਾਰ ਹੋਏ ਸਨ ਅਤੇ ਉਹ ਮਰਮਤ ਇਲਾਕੇ ਵਿਚ ਘਰਾਂ ਵੱਲ ਜਾ ਰਹੇ ਸਨ। ਅਧਿਕਾਰੀਆਂ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਰਾਤ ਨੂੰ ਕਰੀਬ 10 ਵਜ ਕੇ 40 ਮਿੰਟ 'ਤੇ ਹੁਮਬਲ ਪਿੰਡ ਕੋਲ ਵਾਪਰਿਆ। 

ਇਹ ਵੀ ਪੜ੍ਹੋ-  SYL ਮੁੱਦੇ 'ਤੇ ਬੋਲੇ CM ਮਨੋਹਰ ਲਾਲ ਖੱਟੜ, ਦਿੱਤਾ ਵੱਡਾ ਬਿਆਨ

ਪੁਲਸ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਖੱਡ ਵਿਚੋਂ ਬਾਹਰ ਕੱਢਣ ਲਈ ਸਥਾਨਕ ਲੋਕਾਂ ਅਤੇ ਪੁਲਸ ਨੇ ਇਕ ਬਚਾਅ ਮੁਹਿੰਮ ਚਲਾਈ। ਪੁਲਸ ਮੁਤਾਬਕ ਤਿੰਨ ਮਜ਼ਦੂਰਾਂ ਮਣੀ ਕੁਮਾਰ (31), ਕਰਨਜੀਤ ਸਿੰਘ (40) ਅਤੇ ਲਾਲ ਚੰਦ (45) ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ 5 ਹੋਰ ਮਜ਼ਦੂਰਾਂ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਹਾਲਤ 'ਚ ਬਾਹਰ ਕੱਢਿਆ ਗਿਆ, ਜਿਨ੍ਹਾਂ ਦਾ ਇਲਾਜ ਡੋਡਾ ਦੇ ਸਰਕਾਰੀ ਮੈਡੀਕਲ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਪਿੱਜ਼ਾ ਡਿਲਿਵਰੀ ਬੁਆਏ ਨੇ ਕਰਜ਼ਾ ਚੁੱਕ ਕੇ ਪਤਨੀ ਨੂੰ ਪੜ੍ਹਾਇਆ, ਨਰਸ ਬਣਦੇ ਹੀ ਪ੍ਰੇਮੀ ਨਾਲ ਹੋਈ ਫ਼ਰਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News