ਅੱਤਵਾਦੀ ਹਮਲੇ ਲਈ ਮਸਜਿਦਾਂ ਦੀ ਹੋ ਰਹੀ ਹੈ ਗਲਤ ਵਰਤੋਂ : ਕਸ਼ਮੀਰ IGP ਵਿਜੇ ਕੁਮਾਰ
Monday, Apr 12, 2021 - 02:16 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪੁਲਸ ਜਨਰਲ ਇੰਸਪੈਕਟਰ ਵਿਜੇ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਅੱਤਵਾਦੀ ਗਤੀਵਿਧੀਆਂ ਅਤੇ ਹਮਲਿਆਂ ਲਈ ਮਸਜਿਦਾਂ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ। ਲੋਕਾਂ, ਨਾਗਰਿਕਾਂ, ਸਮਾਜ, ਮਸਜਿਦ ਕਮੇਟੀ ਅਤੇ ਮੀਡੀਆ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ। ਵਿਜੇ ਕੁਮਾਰ ਨੇ ਕਸ਼ਮੀਰ ਪੁਲਸ ਜ਼ੋਨ ਦੇ ਅਧਿਕਾਰਤ ਟਵਿੱਟਰ 'ਤੇ ਕਿਹਾ,''ਅੱਤਵਾਦੀਆਂ ਨੇ 19 ਜੂਨ 2020 ਨੂੰ ਪੰਪੋਰ, ਇਕ ਜੁਲਾਈ 2020 ਨੂੰ ਸੋਪੋਰ ਅਤੇ 9 ਅਪ੍ਰੈਲ 2021 ਨੂੰ ਸ਼ੋਪੀਆਂ 'ਚ ਅੱਤਵਾਦੀ ਹਮਲਿਆਂ ਲਈ ਮਸਜਿਦਾਂ ਦੀ ਗਲਤ ਵਰਤੋਂ ਕੀਤੀ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸ਼ੋਪੀਆ 'ਚ ਰਾਤ ਭਰ ਚੱਲੇ ਮੁਕਾਬਲੇ ਤੋਂ ਬਾਅਦ ਮਸਜਿਦ 'ਚ ਲੁਕਿਆ ਅੱਤਵਾਦੀ
ਲੋਕਾਂ, ਮਸਜਿਦਾਂ ਦੇ ਇਮਾਮਾਂ, ਨਾਗਰਿਕ ਸਮਾਜ ਅਤੇ ਮੀਡੀਆ ਨੂੰ ਇਸ ਤਰ੍ਹਾਂ ਦੇ ਕੰਮਾਂ ਦੀ ਨਿੰਦਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਇਕ ਵਾਰ ਮੁੜ ਕਸ਼ਮੀਰ ਦੇ ਸਾਰੇ ਗੁੰਮਰਾਹ ਨੌਜਵਾਨਾਂ ਨੂੰ ਜੋ ਹਿੰਸਾ ਦਾ ਰਸਤਾ ਛੱਡ ਕੇ ਮੁੱਖ ਧਾਰਾ 'ਚ ਆਉਣ ਦੀ ਅਪੀਲ ਕਰਦੇ ਹਨ। ਕਿਉਂਕਿ ਸਮਾਜ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਨੂੰ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋ ਬੱਚਿਆਂ ਨੂੰ ਘਰ ਵਾਪਸੀ ਦੀ ਲਗਾਤਾਰ ਅਪੀਲ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : J&K: ਸ਼ੋਪੀਆਂ ਮੁਕਾਬਲੇ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, 3 ਅੱਤਵਾਦੀ ਢੇਰ