ਜੰਮੂ ਕਸ਼ਮੀਰ ''ਚ ਅੱਤਵਾਦੀ ਸਹਿਯੋਗੀ ਗ੍ਰਿਫ਼ਤਾਰ, 60 ਕਰੋੜ ਰੁਪਏ ਦੀ ਹੈਰੋਇਨ ਜ਼ਬਤ

Thursday, Apr 08, 2021 - 05:56 PM (IST)

ਜੰਮੂ ਕਸ਼ਮੀਰ ''ਚ ਅੱਤਵਾਦੀ ਸਹਿਯੋਗੀ ਗ੍ਰਿਫ਼ਤਾਰ, 60 ਕਰੋੜ ਰੁਪਏ ਦੀ ਹੈਰੋਇਨ ਜ਼ਬਤ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਕਰਨਾਹ ਇਲਾਕੇ 'ਚ ਪੁਲਸ ਨੇ ਅੱਤਵਾਦੀਆਂ ਦੇ ਇਕ ਸਹਿਯੋਗੀ ਵਿਅਕਤੀ ਤੋਂ 60 ਕਰੋੜ ਰੁਪਏ ਦੀ 9 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਬੁਲਾਰੇ ਨੇ ਦੱਸਿਆ,''ਭਰੋਸੇਯੋਗ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਪਾਕਿਸਤਾਨ ਵਲੋਂ ਬਣਾਏ ਗਏ ਨਾਰਕੋ-ਟੈਰਰ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਅੱਤਵਾਦੀਆਂ ਦੇ ਇਕ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ।''

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : 7 ਫੁੱਟ ਡੂੰਘੀ ਖੱਡ 'ਚੋਂ ਪੁਲਸ ਨੇ ਨਸ਼ੀਲੀ ਦਵਾਈ ਦੀਆਂ 1700 ਤੋਂ ਵੱਧ ਬੋਤਲਾਂ ਬਰਾਮਦ ਕੀਤੀਆਂ

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਕਰਨਾਹ ਦੇ ਪੰਜਤਰਨ ਦੇ ਮੁਖਤਾਰ ਹੁਸੈਨ ਸ਼ਾਹ ਦੇ ਰੂਪ 'ਚ ਹੋਈ ਹੈ। ਉਸ ਦੇ ਕਬਜ਼ੇ 'ਚੋਂ 60 ਕਰੋੜ ਰੁਪਏ ਦੀ 9 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਉਨ੍ਹਂ ਕਿਹਾ,''ਹੋਰ ਫਰਾਰ ਲੋਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।'' ਬੁਲਾਰੇ ਨੇ ਕਿਹਾ ਕਿ ਇਸ ਮਾਡਿਊਲ ਦਾ ਪਾਕਿਸਤਾਨ 'ਚ ਰਹਿ ਰਹੇ ਅੱਤਵਾਦੀਆਂ ਨਾਲ ਨਜ਼ਦੀਕੀ ਸੰਬੰਧ ਸਨ ਅਤੇ ਉਹ ਨਸ਼ੀਲੀ ਦਵਾਈਆਂ ਦੇ ਵਪਾਰ 'ਚ ਸ਼ਾਮਲ ਸੀ ਅਤੇ ਘਾਟੀ ਦੇ ਸਰਗਰਮ ਅੱਤਵਾਦੀਆਂ ਦੀ ਆਰਥਿਕ ਮਦਦ ਕਰਦਾ ਸੀ।

ਇਹ ਵੀ ਪੜ੍ਹੋ : ‘ਅੱਤਵਾਦੀਆਂ ਦੀ ਮਦਦ ਕਰਨ ਵਾਲੀਆਂ 2 ਲੜਕੀਆਂ ਗ੍ਰਿਫਤਾਰ’


author

DIsha

Content Editor

Related News