ਜੰਮੂ ਕਸ਼ਮੀਰ : ਸ਼੍ਰੀਨਗਰ 'ਚ ਮੁਕਾਬਲੇ ਦੌਰਾਨ 3 ਅੱਤਵਾਦੀ ਢੇਰ

Sunday, Jun 21, 2020 - 12:51 PM (IST)

ਜੰਮੂ ਕਸ਼ਮੀਰ : ਸ਼੍ਰੀਨਗਰ 'ਚ ਮੁਕਾਬਲੇ ਦੌਰਾਨ 3 ਅੱਤਵਾਦੀ ਢੇਰ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਐਤਵਾਰ ਨੂੰ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ 'ਚ 3 ਅੱਤਵਾਦੀ ਮਾਰੇ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਦੇ ਆਧਾਰ 'ਤੇ ਰਾਸ਼ਟਰੀ ਰਾਈਫਲਜ਼, ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਨੇ ਸ਼੍ਰੀਨਗਰ ਦੇ ਹੇਠਲੇ ਇਲਾਕੇ ਜੂਨੀਮਾਰ ਅਤੇ ਜਦਿਬਲ ਸਮੇਤ ਕਈ ਥਾਂਵਾਂ 'ਤੇ ਘੇਰਾਬੰਦੀ ਕੀਤੀ ਅਤੇ ਉੱਥੋਂ ਬਾਹਰ ਨਿਕਲਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ।

ਪੁਲਸ ਨੇ ਅੱਤਵਾਦੀਆਂ ਨੂੰ ਸਮਰਪਣ ਕਰਨ ਲਈ ਕਿਹਾ। ਕੋਈ ਪ੍ਰਤੀਕਿਰਿਆ ਨਾ ਮਿਲਣ 'ਤੇ ਸੁਰੱਖਿਆ ਦਸਤਿਆਂ ਨੇ ਇਲਾਕੇ 'ਚ ਸ਼ੱਕੀ ਮਕਾਨਾਂ ਦੀ ਘੇਰਾਬੰਦੀ ਸਖਤ ਕਰ ਦਿੱਤੀ ਅਤੇ ਨੇੜਲੇ ਮਕਾਨਾਂ 'ਚ ਰਹਿ ਰਹੇ ਲੋਕਾਂ ਨੂੰ ਦੂਜੀਆਂ ਥਾਂਵਾਂ 'ਤੇ ਜਾਣ ਲਈ ਕਿਹਾ। ਸੁਰੱਖਿਆ ਦਸਤੇ ਦੇ ਜਵਾਨ ਉਨ੍ਹਾਂ ਮਕਾਨਾਂ ਵੱਲ ਵਧੇ, ਉਦੋਂ ਉੱਥੇ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਦਸਤਿਆਂ ਨੇ ਵੀ ਜਵਾਬੀ ਕਾਰਵਾਈ 'ਚ ਗੋਲੀਆਂ ਚਲਾਈਆਂ। ਦੋਹਾਂ ਪੱਖਾਂ ਦਰਮਿਆਨ ਗੋਲੀਬਾਰੀ 'ਚ 3 ਅੱਤਵਾਦੀ ਢੇਰ ਹੋ ਗਿਆ।


author

DIsha

Content Editor

Related News