ਜੰਮੂ ਕਸ਼ਮੀਰ ''ਚ ਮੁਕਾਬਲੇ ''ਚ ਮਾਰੇ ਗਏ 2 ਅੱਤਵਾਦੀਆਂ ''ਚੋਂ ਇਕ ਹਿਜ਼ਬੁਲ ਦਾ ਮੈਂਬਰ

Sunday, Mar 28, 2021 - 04:07 PM (IST)

ਜੰਮੂ ਕਸ਼ਮੀਰ ''ਚ ਮੁਕਾਬਲੇ ''ਚ ਮਾਰੇ ਗਏ 2 ਅੱਤਵਾਦੀਆਂ ''ਚੋਂ ਇਕ ਹਿਜ਼ਬੁਲ ਦਾ ਮੈਂਬਰ

ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਨੇ ਐਤਵਾਰ ਨੂੰ ਕਿਹਾ ਕਿ ਕੱਲ ਯਾਨੀ ਸ਼ੁੱਕਰਵਾਰ ਨੂੰ ਸ਼ੋਪੀਆਂ 'ਚ ਹੋਏ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਜੋ 2 ਅੱਤਵਾਦੀ ਮਾਰੇ ਗਏ, ਉਨ੍ਹਾਂ 'ਚ ਇਕ ਹਿਜ਼ਬੁਲ ਮੁਜਾਹੀਦੀਨ ਦਾ ਮੈਂਬਰ ਹੈ ਅਤੇ ਉਹ ਹਥਿਆਰ ਚਲਾਉਣ ਦੀ ਸਿਖਲਾਈ ਲੈ ਕੇ ਪਿਛਲੇ ਹੀ ਹਫ਼ਤੇ ਪਾਕਿਸਤਾਨ ਤੋਂ ਆਇਆ ਸੀ। ਪੁਲਸ ਡਾਇਰੈਕਟਰ ਜਨਰਲ ਵਿਜੇ ਕੁਮਾਰ ਨੇ ਦੱਸਿਆ ਕਿ ਦੱਖਣੀ ਕਸ਼ਮੀਰ 'ਚ ਸ਼ੋਪੀਆਂ ਦੇ ਵਨਗਾਮ 'ਚ ਸ਼ਨੀਵਾਰ ਸ਼ਾਮ ਜੋ ਮੁਕਾਬਲਾ ਹੋਇਆ ਸੀ, ਉਹ ਹਿਜ਼ਬੁਲ ਮੁਜਾਹੀਦੀਨ ਅਤੇ ਲਸ਼ਕਰ-ਏ-ਤੋਇਬਾ ਦੇ ਇਕ-ਇਕ ਅੱਤਵਾਦੀ ਮਾਰੇ ਜਾਣ ਦੇ ਨਾਲ ਖ਼ਤਮ ਹੋ ਗਿਆ। ਉਨ੍ਹਾਂ ਕਿਹਾ,''ਇਸ ਮੁਹਿੰਮ 'ਚ 2 ਅੱਤਵਾਦੀ ਮਾਰੇ ਗਏ। ਉਨ੍ਹਾਂ 'ਚ ਇਕ ਸ਼ੋਪੀਆਂ ਵਾਸੀ ਇਨਾਤੁੱਲਾਹ ਸ਼ੇਖ 2018 ਤੋਂ ਸਰਗਰਮ ਸੀ ਅਤੇ ਉਹ ਉਸ ਸਾਲ ਹਥਿਆਰ ਚਲਾਉਣ ਦੀ ਸਿਖਲਾਈ ਲੈਣ ਪਾਕਿਸਤਾਨ ਗਿਆ ਸੀ। ਪਿਛਲੇ ਹੀ ਹਫ਼ਤੇ ਉਹ ਪਰਤਿਆ ਸੀ। ਉਹ ਹਿਜ਼ਬੁਲ ਮੁਜਾਹੀਦੀਨ ਦਾ ਮੈਂਬਰ ਸੀ।''

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸ਼ੋਪੀਆਂ 'ਚ ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ, ਇਕ ਜਵਾਨ ਸ਼ਹੀਦ

ਕੁਮਾਰ ਨੇ ਦੱਸਿਆ ਕਿ ਹੋਰ ਅੱਤਵਾਦੀ ਆਦਿਲ ਮਲਿਕ ਅਨੰਤਨਾਗ ਦਾ ਰਹਿਣ ਵਾਲਾ ਸੀ ਅਤੇ ਉਸ ਦਾ ਸੰਬੰਧ ਲਸ਼ਕਰ-ਏ-ਤੋਇਬਾ ਨਾਲ ਸੀ। ਉਨ੍ਹਾਂ ਕਿਹਾ,''ਮੁਕਾਬਲੇ ਵਾਲੀ ਜਗ੍ਹਾ ਤੋਂ ਇਕ ਏ.ਕੇ. 47 ਰਾਈਫ਼ਲ, ਇਕ ਐੱਮ. 4 ਰਾਈਫ਼ਲ ਅਤੇ ਇਕ ਪਿਸਤੌਲ ਬਰਾਮਦ ਕੀਤੀ ਗਈ ਹੈ।'' ਉਨ੍ਹਾਂ ਦੱਸਿਆ ਕਿ ਇਸ ਸਾਲ ਹੁਣ ਤੱਕ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਕੋਲੋਂ 2 ਐੱਮ 4 ਰਾਈਫ਼ਲ ਬਰਾਮਦ ਕੀਤੀਆਂ ਹਨ। ਡਾਇਰੈਕਟਰ ਜਨਰਲ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਸ਼ੇਖ ਪਾਕਿਸਤਾਨ ਤੋਂ ਐੱਮ 4 ਰਾਈਫ਼ਲ ਲੈ ਕੇ ਆਇਆ ਹੋਵੇ। ਇਸ ਮੁਕਾਬਲੇ 'ਚ ਫ਼ੌਜ ਦੇ ਇਕ ਹੌਲਦਾਰ ਪਿੰਕੂ ਕੁਮਾਰ ਸ਼ਹੀਦ ਹੋ ਗਏ, ਜਦੋਂ ਇਕ ਹੋਰ ਸਿਪਾਹੀ ਜ਼ਖਮੀ ਹੋ ਗਿਆ। ਜ਼ਖਮੀ ਸਿਪਾਹੀ ਨੂੰ ਫ਼ੌਜ ਦੇ 92 ਬੇਸ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ।

ਇਹ ਵੀ ਪੜ੍ਹੋ : ‘ਸ਼੍ਰੀਨਗਰ ’ਚ ਅੱਤਵਾਦੀ ਹਮਲਾ’ : CRPF ਦੇ 2 ਜਵਾਨ ਸ਼ਹੀਦ, 2 ਜ਼ਖਮੀ


author

DIsha

Content Editor

Related News