ਜੰਮੂ ਕਸ਼ਮੀਰ ਪੁਲਸ ਕਾਂਸਟੇਬਲ ਹੈਰੋਇਨ ਤੇ ਨਕਦੀ ਨਾਲ ਗ੍ਰਿਫ਼ਤਾਰ

Wednesday, Nov 13, 2024 - 12:48 PM (IST)

ਜੰਮੂ ਕਸ਼ਮੀਰ ਪੁਲਸ ਕਾਂਸਟੇਬਲ ਹੈਰੋਇਨ ਤੇ ਨਕਦੀ ਨਾਲ ਗ੍ਰਿਫ਼ਤਾਰ

ਜੰਮੂ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਜੰਮੂ ਦੇ ਸਰਕਾਰੀ ਮੈਡੀਕਲ ਅਤੇ ਹਸਪਤਾਲ ਤੋਂ ਇਕ ਕਾਂਸਟੇਬਲ ਨੂੰ ਹੈਰੋਇਨ ਅਤੇ ਨਕਦੀ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਭਰੋਸੇਯੋਗ ਸੂਚਨਾ ਦੇ ਆਧਾਰ 'ਤੇ ਜੰਮੂ ਕਸ਼ਮੀਰ ਪੁਲਸ ਦੇ ਇਕ ਸਲੈਕਸ਼ਨ ਗ੍ਰੇਡ ਕਾਂਸਟੇਬਲ ਮੁਹੰਮਦ ਮੁਖਤਿਆਰ, ਵਾਸੀ ਗੇਲੋਟੀ, ਜ਼ਿਲ੍ਹਾ ਊਧਮਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਮੌਜੂਦਾ ਸਮੇਂ ਜੰਮੂ ਦੇ ਬੇਲੀ ਚਰਨਾ ਇਲਾਕੇ 'ਚ ਰਹਿ ਰਿਹਾ ਹੈ। ਪੁਲਸ ਨੇ ਕਿਹਾ ਕਿ ਪੁਲਸ ਕਾਂਸਟੇਬਲ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਦੇ ਕੰਪਲੈਕਸ 'ਚ ਪੈਸਾ ਕਮਾਉਣ ਲਈ ਨਸ਼ੀਲਾ ਪਦਾਰਥ ਵੇਚ ਰਿਹਾ ਸੀ। ਪੁਲਸ ਨੇ ਕਿਹਾ ਕਿ ਸੂਚਨਾ ਪ੍ਰਾਪਤ ਹੋਣ 'ਤੇ ਕਾਰਜਕਾਰੀ ਮੈਜਿਸਟ੍ਰੇਟ ਨਾਲ ਪੁਲਸ ਨੇ ਉਨ੍ਹਾਂ ਦੀ ਤਲਾਸ਼ੀ ਸ਼ੁਰੂ ਕੀਤੀ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ 15 ਗ੍ਰਾਮ ਹੈਰੋਇਨ ਅਤੇ 9 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ।

ਗ੍ਰਿਫ਼ਤਾਰ ਕਾਂਸਟੇਬਲ ਸ਼੍ਰੀਨਗਰ ਦੇ ਬਟਾਲੀਅਨ ਜੇਵਾਨ 'ਚ ਹਥਿਆਰਬੰਦ ਪੁਲਸ ਦੀ 12ਵੀਂ ਬਟਾਲੀਅਨ 'ਚ ਤਾਇਨਾਤ ਹੈ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਸ ਅਨੁਸਾਰ ਦੋਸ਼ੀ ਇਕ ਨਸ਼ੀਲੇ ਪਦਾਰਥ ਗਿਰੋਹ ਦਾ ਹਿੱਸਾ ਹੈ, ਜੋ ਜੰਮੂ 'ਚ ਸਰਗਰਮ ਹੈ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ ਅਣਉੱਚਿਤ ਲਾਭ ਪ੍ਰਾਪਤ ਕਰਨ ਲਈ ਖੇਤਰ ਦੇ ਨਿਰਦੋਸ਼ ਨੌਜਵਾਨਾਂ ਨੂੰ ਨਸ਼ੀਲੇ ਪਦਾਰਥ ਵੇਚ ਰਿਹਾ ਹੈ ਅਤੇ ਖੇਤਰ 'ਚ ਨਸ਼ੀਲੀਆਂ ਦਵਾਈਂ ਕਾਰਨ ਹੋਣ ਵਾਲੀਆਂ ਮੌਤਾਂ ਲਈ ਜ਼ਿੰਮੇਵਾਰ ਹੈ। ਦੱਸਣਯੋਗ ਹੈ ਕਿ ਨਸ਼ੀਲੇ ਪਦਾਰਥ ਤਸਕਰੀ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਸ਼ੁਰੂ ਹੋਣ ਤੋਂ ਬਾਅਦ ਇਸ ਹਫ਼ਤੇ ਤੀਜੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। 6 ਨਵੰਬਰ ਨੂੰ ਜਾਨੀਪੁਰ ਇਲਾਕੇ ਤੋਂ ਇਕ ਪੁਲਸ ਕਾਂਸਟੇਬਲ ਨੂੰ ਉਸ ਦੀਆਂ 2 ਪਤਨੀਆਂ ਨਾਲ 33 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News