ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਅੱਤਵਾਦੀਆਂ ਤੋਂ 9 ਕਿਲੋਗ੍ਰਾਮ ਹੈਰੋਇਨ ਸਣੇ ਹਥਿਆਰ ਕੀਤੇ ਬਰਾਮਦ

Saturday, Jun 19, 2021 - 06:28 PM (IST)

ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਅੱਤਵਾਦੀਆਂ ਤੋਂ 9 ਕਿਲੋਗ੍ਰਾਮ ਹੈਰੋਇਨ ਸਣੇ ਹਥਿਆਰ ਕੀਤੇ ਬਰਾਮਦ

ਬਾਰਾਮੂਲਾ— ਜੰਮੂ-ਕਸ਼ਮੀਰ ਪੁਲਸ ਨੇ ਉੱਤਰੀ ਕਸ਼ਮੀਰ ਵਿਚ ਅੱਤਵਾਦੀਆਂ ਦਾ ਭਾਂਡਾਫੋੜ ਕਰਦੇ ਹੋਏ 10 ਲੋਕਾਂ ਨੂੰ ਗਿ੍ਰਫ਼ਤਾਰ ਕਰ ਕੇ ਉਨ੍ਹਾਂ ਕੋਲੋਂ 21 ਲੱਖ ਰੁਪਏ ਨਗਦੀ, 9 ਕਿਲੋਗ੍ਰਾਮ ਹੈਰੋਇਨ, 4 ਪਿਸਤੌਲਾਂ, 10 ਗ੍ਰਨੇਡ ਬਰਾਮਦ ਕੀਤੇ ਹਨ। ਪੁਲਸ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦਰਮਿਆਨ ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ. ਜੀ. ਪੀ.) ਵਿਜੇ ਕੁਮਾਰ ਨੇ ਇਸ ਵੱਡੀ ਸਫ਼ਲ ਮੁਹਿੰਮ ਲਈ ਬਾਰਾਮੂਲਾ ਪੁਲਸ ਨੂੰ ਵਧਾਈ ਦਿੱਤੀ ਹੈ। 
ਪੁਲਸ ਬੁਲਾਰੇ ਨੇ ਦੱਸਿਆ ਕਿ ਮੁਹਿੰਮ ਦੌਰਾਨ ਪੁਲਸ ਨੇ ਹੁਣ ਤੱਕ 10 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੂੰ ਉਨ੍ਹਾਂ ਕੋਲੋਂ 4 ਪਿਸਤੌਲਾਂ, 10 ਹੱਥ ਗੋਲੇ, 21 ਲੱਖ ਰੁਪਏ ਦੀ ਨਗਦੀ, ਇਕ ਟਰੱਕ ਸਮੇਤ 4 ਵਾਹਨ, 45 ਕਰੋੜ ਰੁਪਏ ਦੀ 9 ਕਿਲੋਗ੍ਰਾਮ ਹੈਰੋਇਨ ਅਤੇ ਕੁਝ ਚੈੱਕ ਬਰਾਮਦ ਹੋਏ ਹਨ।


author

Tanu

Content Editor

Related News