PDP ਨੇਤਾ ਨੂੰ ਨਹੀਂ ਮਿਲੀ ਸਹੁੰ ਚੁੱਕਣ ਦੀ ਮਨਜ਼ੂਰੀ, ਮੁਫ਼ਤੀ ਬੋਲੀ- ਘੰਮਡੀ ਹੈ ਸਰਕਾਰ
Tuesday, Dec 29, 2020 - 06:14 PM (IST)
ਜੰਮੂ- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਅਦਾਲਤ ਦੇ ਆਦੇਸ਼ ਦੇ ਬਾਵਜੂਦ ਅੱਤਵਾਦ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਹਿਰਾਸਤ 'ਚ ਮੌਜੂਦ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਯੂਥ ਇਕਾਈ ਦੇ ਪ੍ਰਧਾਨ ਵਹੀਦ-ਉਰ-ਰਹਿਮਾਨ ਪਾਰਾ ਨੂੰ ਸੋਮਵਾਰ ਨੂੰ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਦੇ ਰੂਪ 'ਚ ਸਹੁੰ ਚੁੱਕਣ ਦੀ ਮਨਜ਼ੂਰੀ ਨਹੀਂ ਦਿੱਤੀ। ਐੱਨ.ਆਈ.ਏ. ਨੇ ਪਾਰਾ ਨੂੰ ਡੀ.ਡੀ.ਸੀ. ਸੀਟ ਪੁਲਵਾਮਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਲਗਭਗ 5 ਦਿਨਾਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਉਹ ਹਿਜ਼ਬੁਲ ਮੁਜਾਹੀਦੀਨ (ਐੱਚ.ਐੱਮ.) ਨਾਲ ਸੰਬੰਧਾਂ ਦੇ ਦੋਸ਼ 'ਚ 25 ਨਵੰਬਰ ਤੋਂ ਐੱਨ.ਆਈ.ਏ. ਦੀ ਹਿਰਾਸਤ 'ਚ ਹਨ, ਹਾਲਾਂਕਿ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਹੋਰ ਪੀ.ਡੀ.ਪੀ. ਨੇਤਾਵਾਂ ਦੇ ਪ੍ਰਚਾਰ ਦੀ ਬਦੌਲਤ ਉਨ੍ਹਾਂ ਨੂੰ ਜਿੱਤ ਵੀ ਹਾਸਲ ਕਰ ਲਈ।
ਮੁਫ਼ਤੀ ਨੇ ਟਵਿੱਤਰ 'ਤੇ ਕਿਹਾ ਕਿ ਕੋਰਟ ਤੋਂ ਸਪੱਸ਼ਟ ਆਦੇਸ਼ ਦੇ ਬਾਵਜੂਦ ਵਹੀਦ ਪਾਰਾ ਨੂੰ ਡੀ.ਡੀ.ਸੀ. ਮੈਂਬਰ ਦੇ ਰੂਪ 'ਚ ਸਹੁੰ ਚੁੱਕਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਇਹ ਸਬੂਤ ਹੈ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਕਿੰਨਾ ਘਮੰਡੀ ਹੋ ਗਿਆ ਹੈ। ਇਸ ਨਾਲ ਕੋਰਟ ਦੀ ਮਾਣਹਾਨੀ ਹੁੰਦੀ ਹੈ ਪਰ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੋਵੇਗਾ।'' ਮੁਫ਼ਤੀ ਨੇ ਪਾਰਾ ਦੀ ਗ੍ਰਿਫ਼ਤਾਰੀ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਚੋਣ ਜਿੱਤਣ ਲਈ ਵਧਾਈ ਦਿੱਤੀ।