ਅਨੰਤਨਾਗ 'ਚ ਕਸ਼ਮੀਰੀ ਪੰਡਿਤਾਂ ਲਈ ਰਾਹਤ ਪੈਕਜ ਦੇ ਅਧੀਨ ਰਿਹਾਇਸ਼ੀ ਕੁਆਰਟਰਾਂ ਦਾ ਨਿਰਮਾਣ ਜਾਰੀ

09/17/2020 2:58:40 PM

ਅਨੰਤਨਾਗ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵੇਸੂ ਖੇਤਰ 'ਚ ਪ੍ਰਵਾਸੀ ਪੰਡਤਾਂ ਲਈ ਰਿਹਾਇਸ਼ੀ ਕੁਆਰਟਰਾਂ ਦਾ ਨਿਰਮਾਣ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਹਤ ਪੈਕੇਜ ਦੇ ਅਧੀਨ ਪੂਰੀ ਤਰ੍ਹਾਂ ਨਾਲ ਚੱਲ ਰਿਹਾ ਹੈ। 5 ਭਵਨਾਂ 'ਚੋਂ 3 ਨੂੰ ਪੂਰਾ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਪ੍ਰਵਾਸੀ ਪੰਡਤ ਸਰਕਾਰੀ ਕਰਮਚਾਰੀਆਂ ਨੂੰ ਅਲਾਟ ਕੀਤਾ ਗਿਆ ਹੈ। ਸਥਾਨਕ ਸਰਪੰਚ ਵਿਜੇ ਰੈਨਾ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ,''ਨਵੀਆਂ ਬਣੀਆਂ ਇਮਾਰਤਾਂ ਬਹੁਤ ਸਹੀ ਹਨ। ਕੋਵਿਡ-19 ਕਾਰਨ ਪ੍ਰਕਿਰਿਆ ਕੁਝ ਮਹੀਨਿਆਂ ਲਈ ਹੌਲੀ ਹੋ ਗਈ ਸੀ ਅਤੇ ਮਜ਼ਦੂਰ ਆਪਣੇ ਗ੍ਰਹਿ ਨਗਰ ਚੱਲੇ ਗਏ ਸਨ। ਹੁਣ ਉਹ ਵਾਪਸ ਆ ਗਏ ਹਨ ਅਤੇ ਨਿਰਮਾਣ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਕਈ ਪਰਿਵਾਰ ਹੁਣ ਇੱਥੇ ਹਨ ਅਤੇ ਆਪਣੇ ਭਾਈਚਾਰੇ ਨਾਲ ਰਹਿ ਕੇ ਬਹੁਤ ਖੁਸ਼ ਹਨ।''

ਉਨ੍ਹਾਂ ਨੇ ਕਿਹਾ,''ਧਾਰਾ 370 ਖਤਮ ਹੋਣ ਦੇ ਬਾਅਦ ਤੋਂ ਬਹੁਤ ਵਿਕਾਸ ਦੇਖਣ ਨੂੰ ਮਿਲਿਆ ਹੈ। ਜ਼ਿਆਦਾ ਸਿਆਸੀ ਦਖਲਅੰਦਾਜ਼ੀ ਨਹੀਂ ਹੋਈ ਹੈ ਅਤੇ ਬਹੁਤ ਤੇਜ਼ੀ ਨਾਲ ਤਰੱਕੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਕਦੇ ਬਿਜਲੀ ਨਹੀਂ ਦੇਖੀ ਸੀ, ਉਨ੍ਹਾਂ ਕੋਲ 24/7 ਹੈ। ਮੈਂ ਸਰਕਾਰ ਦਾ ਬਹੁਤ ਆਭਾਰੀ ਹਾਂ।'' ਕੇਂਦਰ ਸਰਕਾਰ ਦੇ ਰੁਜ਼ਗਾਰ ਪੈਕੇਜ ਦੇ ਅਧੀਨ ਨਵੇਂ ਭਵਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਪੈਕੇਜ ਨਾ ਸਿਰਫ਼ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਪ੍ਰਵਾਸੀ ਪੰਡਤਾਂ ਨੂੰ ਘਰ ਪ੍ਰਦਾਨ ਕਰ ਰਿਹਾ ਹੈ, ਸਗੋਂ ਜਿਨ੍ਹਾਂ ਨੇ ਕੋਵਿਡ-19 ਕਾਰਨ ਆਪਣੀ ਨੌਕਰੀ ਗਵਾ ਦਿੱਤੀ ਸੀ, ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰ ਰਿਹਾ ਹੈ।


DIsha

Content Editor

Related News