ਬਰਫ਼ ਦੀ ਸਫ਼ੈਦ ਚਾਦਰ ਨਾਲ ਢਕਿਆ J&K, ਤਸਵੀਰਾਂ ''ਚ ਵੇਖੋ ਕਸ਼ਮੀਰ ਦੀਆਂ ਵਾਦੀਆਂ ਦਾ ਨਜ਼ਾਰਾ
Tuesday, Jan 10, 2023 - 01:28 PM (IST)
ਜੰਮੂ- ਕਸ਼ਮੀਰ ਘਾਟੀ ਵਿਚ ਬਰਫ਼ਬਾਰੀ ਕਾਰਨ ਜਿੱਥੇ ਪਹਾੜ ਬਰਫ਼ ਨਾਲ ਢਕੇ ਗਏ ਹਨ, ਉੱਥੇ ਹੀ ਘਰ ਵੀ ਬਰਫ ਦੀ ਲਪੇਟ ਵਿਚ ਆ ਗਏ ਹਨ। ਗੁਲਮਰਗ ਅਤੇ ਪਹਿਲਗਾਮ ਸਮੇਤ ਉੱਚਾਈ ਵਾਲੇ ਇਲਾਕਿਆਂ ਵਿਚ ਇਸ ਸਮੇਂ ਬਰਫ ਨਾਲ ਢਕੇ ਹੋਏ ਹਨ। '
ਕਸ਼ਮੀਰ ਦੇ ਸ਼੍ਰੀਨਗਰ ਸਮੇਤ ਕਈ ਜ਼ਿਲ੍ਹਿਆਂ ਵਿਚ ਸੋਮਵਾਰ ਸਵੇਰੇ ਮੀਂਹ ਪਿਆ। ਸੈਰ-ਸਪਾਟਾ ਵਾਲੀ ਥਾਂ ਗੁਲਮਰਗ ਸਮੇਤ ਪੀਰ ਪੰਜਾਲ, ਬਾਲਟਾਲ ਆਦਿ ਪਹਾੜੀ ਖੇਤਰਾਂ ਵਿਚ ਬਰਫ਼ਬਾਰੀ ਹੋਈ ਹੈ। ਜੰਮੂ ਵਿਚ ਧੁੰਦ ਕਾਰਨ 12 ਟਰੇਨਾਂ ਤੈਅ ਸਮੇਂ ਤੋਂ ਦੇਰੀ ਨਾਲ ਪਹੁੰਚੀਆਂ।
ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਮੁਤਾਬਕ 11 ਤੋਂ 13 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਮੀਂਹ ਪੈਣ ਅਤੇ ਬਰਫ਼ਬਾਰੀ ਹੋ ਸਕਦੀ ਹੈ। ਘਾਟੀ ਵਿਚ ਮੌਸਮ ਦੇ ਬਦਲੇ ਮਿਜਾਜ਼ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਆਮ ਨਾਲੋਂ 3 ਤੋਂ 7 ਡਿਗਰੀ ਸੈਲਸੀਅਸ ਤੱਕ ਉਛਾਲ ਆਇਆ ਹੈ। ਠੰਡ ਵਧਣ ਨਾਲ ਜਨ-ਜੀਵਨ 'ਤੇ ਕਾਫੀ ਅਸਰ ਪਿਆ ਹੈ।