ਜੰਮੂ-ਕਸ਼ਮੀਰ ''ਚ ਟਲਿਆ ਵੱਡਾ ਹਾਦਸਾ, ਧਮਾਕੇ ਲਈ ਸਿਲੰਡਰ ''ਚ ਲਾਈ ਸੀ IED

06/13/2020 1:04:03 PM

ਸ਼੍ਰੀਨਗਰ (ਵਾਰਤਾ)— ਗੁਆਂਢੀ ਦੇਸ਼ ਪਾਕਿਸਤਾਨ ਕੋਰੋਨਾ ਕਾਲ 'ਚ ਵੀ ਆਪਣੀਆਂ ਹਰਕਤਾਂ ਨੂੰ ਬਾਜ ਨਹੀਂ ਆ ਰਿਹਾ ਹੈ। ਕਸ਼ਮੀਰ ਘਾਟੀ ਵਿਚ ਸਰਹੱਦ ਤੋਂ ਪਾਰ ਅੱਤਵਾਦ ਨੂੰ ਹੱਲਾ-ਸ਼ੇਰੀ ਦਿੰਦੇ ਹੋਏ ਨਾਪਾਕ ਮਨਸੂਬਿਆਂ 'ਚ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਮਿਲ ਰਹੀਆਂ ਅਸਫਲਤਾਵਾਂ ਤੋਂ ਪਾਕਿਸਤਾਨ ਬੌਖਲਾ ਗਿਆ ਹੈ। ਕਿਤੇ ਸਫਲਤਾ ਨਾ ਮਿਲਦੀ ਦੇਖ ਕੇ ਪਾਕਿਸਤਾਨ ਲਗਾਤਾਰ ਜੰਗਬੰਦੀ ਜਾਂ ਹੋਰ ਸਾਜਿਸ਼ ਘੜ ਰਿਹਾ ਹੈ। ਭਾਰਤੀ ਫ਼ੌਜ ਨੇ ਘਾਟੀ ਵਿਚ ਆਈ. ਈ. ਡੀ. ਸਾਜਿਸ਼ ਨੂੰ ਲਗਾਤਾਰ ਫੇਲ ਕੀਤਾ ਹੈ। 

PunjabKesari

ਜੰਮੂ-ਕਮਸ਼ੀਰ ਦੇ ਸ਼੍ਰੀਨਗਰ-ਬਾਂਦੀਪੋਰਾ ਰੋਡ 'ਤੇ ਸੁਰੱਖਿਆ ਦਸਤਿਆਂ ਨੇ ਸ਼ਨੀਵਾਰ ਭਾਵ ਅੱਜ ਇਕ ਸ਼ਕਤੀਸ਼ਾਲੀ ਵਿਸਫੋਟਕ ਉਪਕਰਣ (ਆਈ. ਈ. ਡੀ.) ਦਾ ਪਤਾ ਲਾ ਕੇ ਉਸ ਨੂੰ ਨਸ਼ਟ ਕਰ ਦਿੱਤਾ ਅਤੇ ਇਕ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ। ਅਧਿਕਾਰਤ ਸੂਤਰਾਂ ਨੇ ਸੁਰੱਖਿਆ ਦਸਤਿਆਂ ਦੀ ਮੁਹਿੰਮ ਵਾਲੇ ਦਲ ਨੇ ਅੱਜ ਸਵੇਰੇ ਸ਼੍ਰੀਨਗਰ-ਬਾਂਦੀਪੋਰਾ ਰੋਡ 'ਤੇ ਇਕ ਆਈ. ਈ. ਡੀ. ਦਾ ਪਤਾ ਲਾਇਆ, ਜੋ ਕਿ ਇਕ ਸਿਲੰਡਰ 'ਚ ਧਮਾਕਾ ਕਰਨ ਲਈ ਲਾਈ ਗਈ ਸੀ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਰੋਡ ਨੂੰ ਬੰਦ ਕਰ ਦਿੱਤਾ ਅਤੇ ਬੰਬ ਰੋਕੂ ਦਸਤੇ ਨੂੰ ਬੁਲਾਇਆ। ਬੰਬ ਰੋਕੂ ਦਸਤੇ ਨੇ ਬਹੁਤ ਹੀ ਸਾਵਧਾਨੀ ਨਾਲ ਬਿਨਾਂ ਕਿਸੇ ਨੁਕਸਾਨ ਦੇ ਇਸ ਆਈ. ਈ. ਡੀ. ਨੂੰ ਨਸ਼ਟ ਕਰ ਦਿੱਤਾ। ਸੂਤਰਾਂ ਮੁਤਾਬਕ ਜੇਕਰ ਸਮੇਂ ਸਿਰ ਇਸ ਆਈ. ਈ. ਡੀ. ਨੂੰ ਨਸ਼ਟ ਨਾ ਕੀਤਾ ਜਾਂਦਾ ਤਾਂ ਜਾਨੀ-ਮਾਲੀ ਦਾ ਵੱਡਾ ਨੁਕਸਾਨ ਹੋ ਸਕਦਾ ਸੀ। 

PunjabKesari

ਦੱਸਣਯੋਗ ਹੈ ਕਿ ਪਿਛਲੇ ਹਫਤੇ ਵੀ ਭਾਰਤੀ ਫੌਜ ਨੇ ਉੜੀ ਸੈਕਟਰ ਵਿਚ ਇਕ ਮੋਰਟਾਰ ਸ਼ੈਲ ਨੂੰ ਨਕਾਰਾ ਕੀਤਾ ਸੀ। ਇਹ ਮੋਰਟਾਰ ਪਾਕਿਸਤਾਨ ਵਲੋਂ ਦਾਗਿਆ ਗਿਆ ਸੀ। ਇਸ ਦੇ ਨਾਲ ਹੀ ਬਾਰਾਮੂਲਾ ਵਿਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਸੀ। ਬਾਰਾਮੂਲਾ-ਹੰਦਵਾੜਾ ਹਾਈਵੇਅ 'ਤੇ ਸੜਕ ਕੰਢੇ ਇਕ ਬਗੀਚੇ ਵਿਚ ਸ਼ੱਕੀ ਸਮੱਗਰੀ ਮਿਲੀ ਸੀ।


Tanu

Content Editor

Related News