7 ਮਹੀਨੇ ਬਾਅਦ ਰਿਹਾਅ ਹੋਏ ਫਾਰੂਖ ਬੋਲੇ- ਮੇਰੇ ਕੋਲ ਕੁਝ ਕਹਿਣ ਨੂੰ ਸ਼ਬਦ ਨਹੀਂ ਹਨ

03/13/2020 5:38:54 PM

ਸ਼੍ਰੀਨਗਰ— ਜੰਮੂ-ਕਸ਼ਮੀਰ ਸਰਕਾਰ ਨੇ 7 ਮਹੀਨੇ ਤੱਕ ਨਜ਼ਰਬੰਦ ਰੱਖੇ ਜਾਣ ਤੋਂ ਬਾਅਦ ਰਾਜ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਨੂੰ ਸ਼ੁੱਕਰਵਾਰ ਸਵੇਰੇ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਫਾਰੂਖ ਅਬਦੁੱਲਾ ਸ਼੍ਰੀਨਗਰ ਦੇ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਧਾਰਾ 370 ਦੇ ਅੰਤ ਦੇ ਬਾਅਦ ਤੋਂ ਹੀ ਸ਼੍ਰੀਨਗਰ ਦੇ ਗੁਪਕਾਰ ਰੋਡ ਸਥਿਤ ਉਨ੍ਹਾਂ ਦੇ ਘਰ 'ਚ ਨਜ਼ਰਬੰਦ ਰੱਖਿਆ ਗਿਆ ਸੀ। ਰਿਹਾਈ ਦਾ ਆਦੇਸ਼ ਜਾਰੀ ਹੋਣ ਦੇ ਕੁਝ ਘੰਟੇ ਬਾਅਦ ਫਾਰੂਖ ਦੀ ਇਕ ਤਸਵੀਰ ਵੀ ਸਾਹਮਣੇ ਆਈ, ਜਿਸ 'ਚ ਉਹ ਆਪਣੇ ਪਰਿਵਾਰ ਨਾਲ ਖੜ੍ਹੇ ਦਿਖਾਈ ਦਿੱਤੇ। ਫਾਰੂਖ ਨੇ ਕਿਹਾ ਕਿ ਉਹ ਜਲਦ ਹੀ ਦਿੱਲੀ ਜਾ ਕੇ ਸੰਸਦ ਦੀ ਕਾਰਵਾਈ 'ਚ ਹਿੱਸਾ ਲੈਣਗੇ।

ਸ਼ਾਲੀਨ ਕਾਬਰਾ ਪੀ.ਐੱਸ.ਏ. ਲਗਾਏ ਜਾਣ 'ਤੇ ਆਦੇਸ਼ ਵਾਪਸ ਲਿਆ ਸੀ
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਸਰਕਾਰ ਦੇ ਪ੍ਰਮੁੱਖ ਸਕੱਤਰ ਸ਼ਾਲੀਨ ਕਾਬਰਾ ਨੇ ਫਾਰੂਖ ਅਬਦੁੱਲਾ 'ਤੇ ਪੀ.ਐੱਸ.ਏ. ਲਗਾਏ ਜਾਣ 'ਤੇ ਆਦੇਸ਼ ਨੂੰ ਵਾਪਸ ਲੈ ਲਿਆ ਸੀ। ਸਰਕਾਰ ਵਲੋਂ ਫਾਰੂਖ 'ਤੇ 15 ਸਤੰਬਰ ਨੂੰ ਪੀ.ਐੱਸ.ਏ. ਲਗਾਇਆ ਗਿਆ ਸੀ ਅਤੇ ਇਸ ਦੇ ਬਾਅਦ ਇਸ ਨੂੰ 13 ਦਸੰਬਰ ਤੋਂ ਤਿੰਨ ਮਹੀਨੇ ਲਈ ਫਿਰ ਵਧਾ ਦਿੱਤਾ ਗਿਆ ਸੀ। 13 ਮਾਰਚ ਨੂੰ ਇਸ ਦੀ ਮਿਆਦ ਖਤਮ ਹੋ ਗਈ ਸੀ। ਜਿਸ ਤੋਂ ਬਾਅਦ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ। 

ਅੱਜ ਮੇਰੇ ਕੋਲ ਸ਼ਬਦ ਨਹੀਂ ਹਨ- ਫਾਰੂਖ
ਆਦੇਸ਼ ਜਾਰੀ ਹੋਣ ਦੇ ਕੁਝ ਸਮੇਂ ਬਾਅਦ ਹੀ ਫਾਰੂਖ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਬਾਅਦ ਫਾਰੂਖ ਆਪਣੇ ਘਰ ਦੀ ਛੱਤ 'ਤੇ ਪਰਿਵਾਰ ਨਾਲ ਦਿਖਾਈ ਦਿੱਤੇ। ਫਾਰੂਖ ਨੇ ਇਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ,''ਅੱਜ ਮੇਰੇ ਕੋਲ ਸ਼ਬਦ ਨਹੀਂ ਹਨ। ਅੱਜ ਮੈਂ ਆਜ਼ਾਦ ਹਾਂ। ਮੈਂ ਦਿੱਲੀ ਜਾ ਕੇ ਸੰਸਦ ਦੀ ਕਾਰਵਾਈ 'ਚ ਹਿੱਸਾ ਲੈ ਸਕਾਂਗਾ ਅਤੇ ਉੱਥੇ ਆਪਣੀ ਗੱਲ ਰੱਖਾਂਗਾ।

ਮਹਿਬੂਬਾ ਤੇ ਉਮਰ ਹਾਲੇ ਵੀ ਹਿਰਾਸਤ 'ਚ
ਫਾਰੂਖ ਅਬਦੁੱਲਾ ਤੋਂ ਇਲਾਵਾ ਮਹਿਬੂਬਾ ਮੁਫ਼ਤੀ, ਉਮਰ ਅਬਦੁੱਲਾ, ਪੀ.ਡੀ.ਪੀ. ਨੇਤਾ ਨਈਮ ਅਖਤਰ, ਸਾਬਕਾ ਈ.ਏ.ਐੱਸ. ਸ਼ਾਹ ਫੈਜਲ ਸਮੇਤ ਕਈ ਵੱਡੇ ਚਿਹਰਿਆਂ ਨੂੰ ਹੁਣ ਵੀ ਹਿਰਾਸਤ 'ਚ ਰੱਖਿਆ ਗਿਆ ਹੈ। ਹਾਲਾਂਕਿ ਇਨ੍ਹਾਂ ਨੇਤਾਵਾਂ ਦੀ ਰਿਹਾਈ ਨੂੰ ਲੈ ਕੇ ਜੰਮੂ-ਕਸ਼ਮੀਰ ਸਰਕਾਰ ਵਲੋਂ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।


DIsha

Content Editor

Related News