ਜੰਮੂ-ਕਸ਼ਮੀਰ ਦੇ DGP ਨੇ CRPF ਦੇ 25 ਜਵਾਨਾਂ ਨੂੰ ਸਨਮਾਨਤ ਕੀਤਾ

Saturday, Sep 26, 2020 - 11:36 AM (IST)

ਜੰਮੂ-ਕਸ਼ਮੀਰ ਦੇ DGP ਨੇ CRPF ਦੇ 25 ਜਵਾਨਾਂ ਨੂੰ ਸਨਮਾਨਤ ਕੀਤਾ

ਸ਼੍ਰੀਨਗਰ- ਜੰਮੂ-ਕਸ਼ਮੀਰ ਪੁਲਸ ਦੇ ਡਾਇਰੈਕਟਰ ਜਨਰਲ ਦਿਲਬਾਗ਼ ਸਿੰਘ ਨੇ ਅੱਤਵਾਦ ਰੋਧੀ ਮੋਰਚੇ 'ਤੇ ਸਰਵਸ਼੍ਰੇਸ਼ਠ ਪ੍ਰਦਰਸ਼ ਕਰਨ ਵਾਲੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ 25 ਜਵਾਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਪਹਿਲੀ ਸ਼੍ਰੇਣੀ ਪ੍ਰਸ਼ੰਸਾ ਪੱਤਰ ਨਾਲ ਸ਼ੁੱਕਰਵਾਰ ਨੂੰ ਸਨਮਾਨਤ ਕੀਤਾ। ਉਨ੍ਹਾਂ ਨੂੰ ਨਕਦ ਪੁਰਸਕਾਰ ਵੀ ਪ੍ਰਦਾਨ ਕੀਤਾ ਗਿਆ। ਪੁਲਸ ਬੁਲਾਰੇ ਨੇ ਦੱਸਿਆ ਕਿ 17 ਅਗਸਤ 2020 ਨੂੰ ਅੱਤਵਾਦੀ ਹਮਲੇ ਦੌਰਾਨ ਸਮਝਦਾਰੀ ਦਿਖਾਉਣ ਲਈ ਸਹਾਇਕ ਸਬ ਇੰਸਪੈਕਟਰ ਨੌਨਿਹਾਲ ਸਿੰਘ ਨੂੰ ਪ੍ਰਸ਼ੰਸਾ ਪੱਤਰ ਨਾਲ 25 ਹਜ਼ਾਰ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਗਿਆ।

ਉੱਥੇ ਹੀ ਕਾਂਸਟੇਬਲ ਨਰੇਂਦਰ ਕੁਮਾਰ ਅਤੇ ਹੈੱਡ ਕਾਂਸਟੇਬਲ ਰਾਜੇਸ਼ ਕੁਮਾਰ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ 15-15 ਹਜ਼ਾਰ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ 22 ਹੋਰ ਸੀ.ਆਰ.ਪੀ.ਐੱਫ. ਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ-ਨਾਲ 5000-5000 ਰੁਪਏ ਦਾ ਨਕਦ ਪੁਰਸਕਾਰ ਦਿੱਤਾ ਗਿਆ। ਬੁਲਾਰੇ ਅਨੁਸਾਰ ਪੁਲਸ ਡਾਇਰੈਕਟਰ ਜਨਰਲ ਨੇ ਉਮੀਦ ਜਤਾਈ ਕਿ ਇਹ ਅਧਿਕਾਰੀ ਅਤੇ ਜਵਾਨ ਇਸੇ ਉਤਸ਼ਾਹ ਨਾਲ ਕੰਮ ਜਾਰੀ ਰੱਖਣਗੇ ਅਤੇ ਫੋਰਸ ਤੇ ਖ਼ੁਦ ਲਈ ਅਤੇ ਪੁਰਸਕਾਰ ਅਤੇ ਸਨਮਾਨ ਹਾਸਲ ਕਰਨਗੇ।


author

DIsha

Content Editor

Related News