ਜੰਮੂ-ਕਸ਼ਮੀਰ ਦਾ ਗਾਂਦਰਬਲ ਕੋਰੋਨਾ ਵਾਇਰਸ ਮੁਕਤ ਐਲਾਨ

Saturday, May 02, 2020 - 01:13 AM (IST)

ਜੰਮੂ-ਕਸ਼ਮੀਰ ਦਾ ਗਾਂਦਰਬਲ ਕੋਰੋਨਾ ਵਾਇਰਸ ਮੁਕਤ ਐਲਾਨ

ਸ਼੍ਰੀਨਗਰ - ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ 'ਚ ਉੱਤਰੀ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਨੂੰ ਕੋਰੋਨਾ ਵਾਇਰਸ ਮੁਕਤ ਐਲਾਨ ਕਰ ਦਿੱਤਾ। ਜ਼ਿਲ੍ਹੇ ਦੇ ਆਖਰੀ ਪਾਜ਼ੀਟਿਵ ਰੋਗੀ ਦੀ ਜਾਂਚ ਰਿਪੋਰਟ ਨੈਗੇਟਿਵ ਪਾਈ ਗਈ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਗਾਂਦਰਬਲ ਦੇ ਜ਼ਿਲ੍ਹਾ ਮੈਜਿਸਟ੍ਰੇਟ ਸ਼ਫਾਕਤ ਇਕਬਾਲ ਨੇ ਟਵੀਟ ਕੀਤਾ, ਮੈਂ ਗਾਂਦਰਬਲ ਵਾਸੀਆਂ ਨੂੰ ਅੱਜ ਕੋਰੋਨਾ ਵਾਇਰਸ ਮੁਕਤ ਹੋਣ ਦੀ ਵਧਾਈ ਦਿੰਦਾ ਹਾਂ, ਕਿਉਂਕਿ ਜ਼ਿਲ੍ਹੇ ਦੇ ਸਾਰੇ 14 ਮਾਮਲਿਆਂ ਨੂੰ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ 31 ਨਮੂਨਿਆਂ ਦੀ ਜਾਂਚ ਹੋਈ ਹੈ, ਜਿਸ 'ਚ ਕੋਈ ਵੀ ਪਾਜ਼ੀਟਿਵ ਮਾਮਲਾ ਸਾਹਮਣੇ ਨਹੀਂ ਆਇਆ ਹੈ। ਗਾਂਦਰਬਲ ਹੁਣ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੈ। ਅਧਿਕਾਰੀਆਂ ਨੇ ਇਸ ਤੋਂ ਪਹਿਲਾਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਨੂੰ ਕੋਰੋਨਾ ਵਾਇਰਸ ਮੁਕਤ ਐਲਾਨ ਕੀਤਾ ਸੀ ਪਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ  ਦੇ ਕਈ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੱਗਭੱਗ ਅੱਧਾ ਦਰਜਨ ਪਿੰਡਾਂ ਨੂੰ ਰੈਡ ਜੋਨ ਐਲਾਨ ਕਰ ਦਿੱਤਾ ਗਿਆ ਹੈ।


author

Inder Prajapati

Content Editor

Related News