DDC ਚੋਣਾਂ : ਜੰਮੂ-ਕਸ਼ਮੀਰ ''ਚ ਵੋਟਿੰਗ ਜਾਰੀ, 249 ਉਮੀਦਵਾਰ ਚੋਣ ਮੈਦਾਨ ''ਚ
Monday, Dec 07, 2020 - 10:11 AM (IST)
ਜੰਮੂ- ਜੰਮੂ-ਕਸ਼ਮੀਰ 'ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਦੇ ਚੌਥੇ ਪੜਾਅ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ, ਜਿਸ 'ਚ 249 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 7 ਲੱਖ ਤੋਂ ਵੱਧ ਵੋਟਰ ਕਰਨਗੇ। ਚੌਥੇ ਪੜਾਅ 'ਚ 34 ਚੋਣ ਖੇਤਰਾਂ 'ਚ ਵੋਟਿੰਗ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗੀ। ਇਨ੍ਹਾਂ 'ਚੋਂ 17 ਸੀਟਾਂ ਜੰਮੂ ਮੰਡਲ 'ਚ ਅਤੇ 17 ਕਸ਼ਮੀਰ 'ਚ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡੀ.ਡੀ.ਸੀ. ਚੋਣਾਂ ਤੋਂ ਇਲਾਵਾ, ਖਾਲੀ ਪਈਆਂ 50 ਸਰਪੰਚ ਸੀਟਾਂ ਅਤੇ 216 ਖਾਲੀ ਪੰਚ ਸੀਟਾਂ ਲਈ ਵੀ ਵੋਟਿੰਗ ਹੋਵੇਗੀ। ਇਹ ਸੀਟਾਂ ਡੀ.ਡੀ.ਸੀ. ਚੋਣ ਖੇਤਰਾਂ ਦੇ ਅਧੀਨ ਆਉਂਦੀਆਂ ਹਨ।
ਇਹ ਵੀ ਪੜ੍ਹੋ : J&K: ਪਾਕਿ ਸੈਨਿਕਾਂ ਨੇ ਪੁੰਛ-ਕਠੂਆ ’ਚ ਸੁੱਟੇ ਮੋਰਟਾਰ, ਭਾਰਤੀ ਫੌਜ ਨੇ ਦਿੱਤਾ ਢੁੱਕਵਾ ਜਵਾਬ
ਬੁਲਾਰੇ ਨੇ ਦੱਸਿਆ ਕਿ ਚੌਥੇ ਪੜਾਅ 'ਚ ਸਰਪੰਚ ਦੀ 123 ਖਾਲੀ ਸੀਟਾਂ ਨੋਟੀਫਾਈਡ ਸਨ, ਜਿਨ੍ਹਾਂ 'ਚੋਂ 45 'ਤੇ ਬਿਨਾਂ ਵਿਰੋਧ ਚੋਣਾਂ ਹੋ ਗਈਆਂ। 50 ਸੀਟਾਂ 'ਤੇ ਚੋਣਾਂ ਹੋਣਗੀਆਂ, ਜਿਸ 'ਚ 47 ਜਨਾਨੀਆਂ ਸਮੇਤ 137 ਉਮੀਦਵਾਰ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਪੜਾਅ 'ਚ ਪੰਚਾਂ ਦੀਆਂ ਖਾਲੀ ਪਈਆਂ 1207 ਸੀਟਾਂ ਨੋਟੀਫਾਈਡ ਸਨ, ਜਿਨ੍ਹਾਂ 'ਚੋਂ 416 'ਤੇ ਬਿਨਾਂ ਵਿਰੋਧ ਚੋਣਾਂ ਹੋ ਗਈਆਂ। ਬੁਲਾਰੇ ਨੇ ਦੱਸਿਆ ਕਿ ਪੰਚਾਂ ਦੀ 216 ਸੀਟਾਂ 'ਤੋ ਚੋਣਾਂ ਹੋਣਗੀਆਂ। ਇਹ ਚੋਣਾਂ 129 ਜਨਾਨੀਆਂ ਸਮੇਤ 478 ਉਮੀਦਵਾਰ ਲੜ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਚੌਥੇ ਪੜਾਅ 'ਚ 7,17,322 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ, ਜਿਨ੍ਹਾਂ 'ਚੋਂ 3,76,797 ਪੁਰਸ਼ ਅਤੇ 3,40,525 ਜਨਾਨੀਆਂ ਹਨ।
ਇਹ ਵੀ ਪੜ੍ਹੋ : ਸ਼੍ਰੀਨਗਰ 'ਚ ਅਪਾਹਜ ਬੱਚਿਆਂ ਨੂੰ ਵੰਡਿਆ ਗਿਆ ਜ਼ਰੂਰੀ ਸਾਮਾਨ