ਬਿਹਾਰ ਚੋਣ ਰੈਲੀ 'ਚ ਧਾਰਾ 370 ਦੀ ਚਰਚਾ 'ਤੇ ਭੜਕੀ ਮਹਿਬੂਬਾ ਬੋਲੀ- ਇਨ੍ਹਾਂ ਕੋਲ ਵੋਟ ਮੰਗਣ ਲਈ ਕੁਝ ਨਹੀਂ ਬਚਿਆ

10/23/2020 4:20:45 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਦੇਸ਼ਧ੍ਰੋਹੀ ਬਿਆਨ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਸਾਡਾ ਝੰਡਾ ਵਾਪਸ ਨਹੀਂ ਮਿਲ ਜਾਂਦਾ, ਅਸੀਂ ਦੂਜਾ ਝੰਡਾ ਨਹੀਂ ਚੁਕਾਂਗਾ। ਮਹਿਬੂਬਾ ਨੇ ਸ਼ੁੱਕਰਵਾਰ ਨੂੰ ਸ਼੍ਰੀਨਗਰ 'ਚ ਇਕ ਪ੍ਰੈੱਸ ਕਾਨਫਰੰਸ ਕੀਤੀ, ਜਿਸ 'ਚ ਉਨ੍ਹਾਂ ਨੇ ਜੰਮੂ-ਕਸ਼ਮੀਰ ਦਾ ਰਾਸ਼ਟਰ ਝੰਡਾ ਲਹਿਰਾਇਆ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਝੰਡਾ 370 ਹਟਾਏ ਜਾਣ ਤੋਂ ਪਹਿਲਾਂ ਸੂਬੇ 'ਚ ਇਸਤੇਮਾਲ ਕਰਦੇ ਸਨ। 
ਮਹਿਬੂਬਾ ਨੇ ਪੀ.ਐੱਮ. ਮੋਦੀ ਦੀ ਬਿਹਾਰ ਰੈਲੀ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ 'ਚ ਅਸਫ਼ਲ ਰਹੀ ਹੈ। ਇਨ੍ਹਾਂ ਨੂੰ ਵੋਟ ਮੰਗਣ ਲਈ ਕੁਝ ਨਹੀਂ ਦਿੱਸ ਰਿਹਾ। ਪੀ.ਐੱਮ. ਮੋਦੀ ਧਾਰਾ 370 ਹਟਾਉਣ ਲਈ ਵੋਟ ਮੰਗ ਰਹੇ ਹਨ। ਕਦੇ ਕਹਿੰਦੇ ਹਨ ਮੁਫ਼ਤ ਵੈਕਸੀਨ ਦੇਣਗੇ। ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਭਾਜਪਾ 'ਤੇ ਭੜਕਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਵੋਟ ਮੰਗਣ ਲਈ ਕੁਝ ਨਹੀਂ ਦਿੱਸ ਰਿਹਾ। ਉਹ ਕਹਿ ਰਹੇ ਹਨ ਕਿ ਤੁਸੀਂ ਜੰਮੂ 'ਚ ਜ਼ਮੀਨ ਖਰੀਦ ਸਕਦੇ ਹੋ। ਧਾਰਾ 370 ਹਟਾਉਣ ਲਈ ਵੋਟ ਮੰਗ ਰਹੇ ਹਨ। ਇਹ ਸਰਕਾਰ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਕਰਨ 'ਚ ਅਸਫ਼ਲ ਹੋਈ ਹੈ।

PunjabKesariਮਹਿਬੂਬਾ ਨੇ ਕਿਹਾ ਕਿ ਸਾਰਿਆਂ ਨੂੰ ਇਰਾਦਾ ਕਰਨਾ ਹੋਵੇਗਾ ਕਿ 5 ਅਗਸਤ ਨੂੰ ਜੋ ਦਿੱਲੀ ਦਰਬਾਰ ਵਲੋਂ ਗੈਰ ਕਾਨੂੰਨੀ ਤਰੀਕੇ ਨਾਲ ਸਾਡੇ ਤੋਂ ਖੋਹ ਲਿਆ ਗਿਆ ਹੈ। ਉਸ ਨੂੰ ਵਾਪਸ ਲੈਣਾ ਹੋਵੇਗਾ। ਉਸ ਦੇ ਨਾਲ-ਨਾਲ ਕਸ਼ਮੀਰ ਮਸਲਾ, ਜਿਸ ਲਈ ਹੁਣ ਲੜਾਈ ਜਾਰੀ ਰੱਖਣੀ ਹੋਵੇਗੀ। ਇਹ ਰਾਹ ਬਿਲਕੁੱਲ ਵੀ ਆਸਾਨ ਨਹੀਂ ਹੈ। ਉਹ ਇਸ ਤੋਂ ਇਲਾਵਾ ਜੇਲਾਂ 'ਚ ਬੰਦ ਲੋਕਾਂ ਦੀ ਰਿਹਾਈ ਦੀ ਮੰਗ ਵੀ ਕਰਦੀ ਹੈ। ਮਹਿਬੂਬਾ ਨੇ ਕਿਹਾ ਕਿ ਇਹ ਸੱਚ ਹੈ ਕਿ ਚੀਨ ਨੇ ਲੱਦਾਖ 'ਚ 1000 ਵਰਗ ਕਿਲੋਮੀਟਰ ਤੋਂ ਵੱਧ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਮੁਫ਼ਤੀ ਨੇ ਸਮਰਥਨ ਲਈ ਕਰਨਲ ਗੋਪੀਨਾਥਨ ਨੂੰ ਧੰਨਵਾਦ ਕਿਹਾ। ਉਨ੍ਹਾਂ ਨੇ ਚਿਦਾਂਬਰਮ ਅਤੇ ਮਮਤਾ ਬੈਨਰਜੀ ਨੂੰ ਵੀ ਉਨ੍ਹਾਂ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ।


DIsha

Content Editor DIsha