ਕਸ਼ਮੀਰ 'ਚ ਹਿਜ਼ਬੁਲ ਕਮਾਂਡਰ ਸਮੇਤ ਚਾਰ ਅੱਤਵਾਦੀ ਢੇਰ

05/06/2020 10:22:14 AM

ਸ਼੍ਰੀਨਗਰ- ਦੱਖਣੀ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਬੁੱਧਵਾਰ ਨੂੰ ਸੁਰੱਖਿਆ ਫੋਰਸਾਂ ਨਾਲ 2 ਵੱਖ-ਵੱਖ ਸਥਾਨਾਂ 'ਤੇ ਹੋਏ ਮੁਕਾਬਲੇ 'ਚ ਹਿਜ਼ਬੁਲ ਮੁਜਾਹੀਦੀ ਦੇ ਟਾਪ ਕਮਾਂਡਰ ਰਿਆਜ਼ ਨਾਇਕੂ ਸਮੇਤ ਚਾਰ ਅੱਤਵਾਦੀ ਮਾਰੇ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਦੇ ਆਧਾਰ 'ਤੇ ਅਵੰਤੀਪੋਰਾ ਦੇ ਬੇਗਪੋਰਾ 'ਚ ਮੰਗਲਵਾਰ ਦੀ ਰਾਤ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ ਗਈ।

ਬੁੱਧਵਾਰ ਸਵੇਰੇ ਅੱਤਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋਇਆ। ਮਾਰੇ ਗਏ ਅੱਤਵਾਦੀਆਂ 'ਚੋਂ ਇਕ ਦੀ ਪਛਾਣ ਹਿਜ਼ਬੁਲ ਦੇ ਟਾਪ ਕਮਾਂਡਰ ਰਿਆਜ਼ ਨਾਇਕੂ ਦੇ ਰੂਪ 'ਚ ਕੀਤੀ ਗਈ ਹੈ। ਇਸ ਵਿਚ ਕਸ਼ਮੀਰ ਘਾਟੀ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਨ ਦੇ ਖਦਸ਼ੇ ਕਾਰਨ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਸਮੇਤ ਸਾਰੀਆਂ ਇੰਟਰਨੈੱਟ ਸੇਵਾਵਾਂ ਬੁੱਧਵਾਰ ਨੂੰ ਬੰਦ ਕਰ ਦਿੱਤੀਆਂ ਗਈਆਂ। ਸ਼੍ਰੀਨਗਰ ਸਮੇਤ ਘਾਟੀ ਦੇ ਕਈ ਇਲਾਕਿਆਂ 'ਚ ਪਹਿਲਾਂ ਤੋਂ ਹੀ ਕਰਫਿਊ ਲਾਗੂ ਹੈ।

PunjabKesariਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ 'ਚ 2 ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ ਪਰ ਇਸ ਐਨਕਾਊਂਟਰ 'ਚ ਫੌਜ ਦੇ ਇਕ ਕਰਨਲ ਅਤੇ ਮੇਜਰ ਸਮੇਤ 5 ਸੁਰੱਖਿਆ ਕਰਮਚਾਰੀ ਸ਼ਹੀਦ ਹੋਏ ਗਏ। ਇਸ ਮੁਕਾਬਲੇ 'ਚ ਸ਼ਹੀਦ ਹੋਏ ਲੋਕਾਂ 'ਚ ਫੌਜ ਦੇ 2 ਜਵਾਨ ਅਤੇ ਜੰਮੂ-ਕਸ਼ਮੀਰ ਪੁਲਸ ਦੇ ਇਕ ਕਮਾਂਡੋ ਵੀ ਸ਼ਾਮਲ ਸਨ।

PunjabKesari


DIsha

Content Editor

Related News