ਫ਼ੌਜ ਦਾ ਵਾਹਨ ਪਲਟਣ ਨਾਲ ਇਕ ਫ਼ੌਜੀ ਸ਼ਹੀਦ, 8 ਜ਼ਖ਼ਮੀ

Saturday, Oct 26, 2024 - 11:34 AM (IST)

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਫ਼ੌਜ ਦਾ ਵਾਹਨ ਪਲਟ ਜਾਣ ਨਾਲ ਇਕ ਫ਼ੌਜ ਦਾ ਜਵਾਨ ਸ਼ਹੀਦ ਹੋ ਗਿਆ ਅਤੇ 8 ਹੋਰ ਜ਼ਖ਼ਮੀ ਹੋ ਗਏ। ਫ਼ੌਜ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਾਦਸਾ ਕੁਲਗਾਮ ਦੇ ਦਮਹਲ ਹੰਜੀਪੋਰਾ 'ਚ ਸ਼ੁੱਕਰਵਾਰ ਦੇਰ ਰਾਤ ਉਦੋਂ ਹੋਈ, ਜਦੋਂ ਕੁਝ ਫ਼ੌਜੀ ਇਕ ਮੁਹਿੰਮ ਲਈ ਜਾ ਰਹੇ ਸਨ। ਉਸੇ ਦੌਰਾਨ ਉਨ੍ਹਾਂ ਦਾ ਵਾਹਨ ਦਮਹਲ ਹਾਂਜੀਪੋਰਾ 'ਚ ਫਿਸਲ ਕੇ ਪਲਟ ਗਿਆ।

ਇਹ ਵੀ ਪੜ੍ਹੋ : ਦੀਵਾਲੀ ਮੌਕੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਇਸ 'ਚ ਇਕ ਫ਼ੌਜੀ ਸ਼ਹੀਦ ਹੋ ਗਿਆ ਅਤੇ 8 ਫ਼ੌਜੀ ਜ਼ਖ਼ਮੀ ਹੋ ਗਏ। ਜ਼ਖ਼ਮੀ ਫ਼ੌਜੀਆਂ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਫਿਲਹਾਲ ਸ਼ਹੀਦ ਫ਼ੌਜੀ ਦੀ ਪਛਾਣ ਨਹੀਂ ਹੋ ਸਕੀ ਹੈ। ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ 'ਐਕਸ' 'ਤੇ ਲਿਖਿਆ,''25 ਅਕਤੂਬਰ ਦੀ ਰਾਤ, ਕੁਲਗਾਮ ਜ਼ਿਲ੍ਹੇ 'ਚ ਇਕ ਮੁਹਿੰਮ ਦੌਰਾਨ ਫ਼ੌਜ ਦਾ ਵਾਹਨ ਫਿਸਲ ਕੇ ਪਲਟ ਗਿਆ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News