ਜੰਮੂ ਕਸ਼ਮੀਰ ''ਚ 6 ਹੱਥਗੋਲਿਆਂ ਨਾਲ 2 ਅੱਤਵਾਦੀ ਗ੍ਰਿਫ਼ਤਾਰ

Thursday, May 20, 2021 - 04:26 PM (IST)

ਜੰਮੂ ਕਸ਼ਮੀਰ ''ਚ 6 ਹੱਥਗੋਲਿਆਂ ਨਾਲ 2 ਅੱਤਵਾਦੀ ਗ੍ਰਿਫ਼ਤਾਰ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਪੁਲਸ ਨੇ ਇਕ ਅੱਤਵਾਦੀ ਸੰਗਠਨ ਦੇ 2 ਸਰਗਰਮ ਅੱਤਵਾਦੀਆਂ ਕੋਲੋਂ 6 ਹੱਥਗੋਲੇ ਬਰਾਮਦ ਕੀਤੇ ਹਨ। ਪੁਲਸ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਦੇ ਆਉਣ ਬਾਰੇ ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਸ ਨੇ ਸ਼ਹਿਰ 'ਚ ਨਾਕਾਬੰਦੀ ਕੀਤੀ ਸੀ। ਇਸ ਵਿਚ 2 ਲੋਕ ਸ਼ੱਕੀ ਸਥਿਤੀ 'ਚ ਉੱਥੇ ਪਹੁੰਚੇ ਅਤੇ ਪੁਲਸ ਨੂੰ ਦੇਖ ਕੇ ਦੌੜਨ ਲੱਗੇ, ਜਿਨ੍ਹਾਂ ਨੂੰ ਬਾਅਦ 'ਚ ਪੁਲਸ ਗ੍ਰਿਫ਼ਤਾਰ ਕਰਨ 'ਚ ਕਾਮਯਾਬ ਰਹੀ।

ਗ੍ਰਿਫ਼ਤਾਰ ਲੋਕਾਂ ਦੀ ਪਛਾਣ ਜਹਾਂਗੀਰ ਅਹਿਮ ਹਜਾਮ ਅਤੇ ਉਸ ਦੇ ਭਰਾ ਅਬਦੁੱਲ ਹਮੀਦ ਦੇ ਰੂਪ 'ਚ ਕੀਤੀ ਗਈ ਹੈ। ਦੋਵੇਂ ਤੰਗਧਾਰਾ ਦੇ ਖਬਾਵਰਪਾੜਾ ਦੇ ਵਾਸੀ ਹਨ। ਦੋਹਾਂ ਕੋਲੋਂ 6 ਹੱਥਗੋਲੇ ਬਰਾਮਦ ਕੀਤੇ ਗਏ ਹਨ, ਜੋ ਅੱਤਵਾਦੀਆਂ ਤੱਕ ਪਹੁੰਚਾਉਣੇ ਸਨ। ਪੁਲਸ ਨੇ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News